32.3 C
Patiāla
Saturday, May 18, 2024

ਭਾਰਤੀ ਨਾਗਰਿਕ ਇਜ਼ਰਾਈਲ ਅਤੇ ਗਾਜ਼ਾ ’ਚ ਸੁਰੱਖਿਅਤ

Must read


ਯੇਰੂਸ਼ਲੱਮ, 8 ਅਕਤੂਬਰ

ਇਜ਼ਰਾਈਲ ਅਤੇ ਗਾਜ਼ਾ ਪੱਟੀ ’ਚ ਰਹਿ ਰਹੇ ਅਤੇ ਕੰਮ ਕਰਦੇ ਭਾਰਤੀ ਸੁਰੱਖਿਅਤ ਹਨ। ਉਂਜ ਕੁਝ ਸੈਲਾਨੀਆਂ ਸਣੇ ਭਾਰਤੀ ਨਾਗਰਿਕਾਂ ਨੇ ਤਲ ਅਵੀਵ ’ਚ ਭਾਰਤੀ ਸਫ਼ਾਰਤਖਾਨੇ ਨੂੰ ਬੇਨਤੀ ਭੇਜੀ ਹੈ ਕਿ ਉਨ੍ਹਾਂ ਨੂੰ ਇਜ਼ਰਾਈਲ ’ਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਕੁਝ ਭਾਰਤੀ ਕਾਰੋਬਾਰੀ ਵੀ ਇਜ਼ਰਾਈਲ ’ਚ ਫਸੇ ਹੋਏ ਹਨ ਅਤੇ ਉਹ ਸੁਰੱਖਿਅਤ ਬਾਹਰ ਨਿਕਲਣ ਦੀ ਕੋਸ਼ਿਸ਼ ’ਚ ਹਨ। ਇਜ਼ਰਾਈਲ ’ਚ ਕਰੀਬ 18 ਹਜ਼ਾਰ ਭਾਰਤੀ ਹਨ ਪਰ ਅਜੇ ਤੱਕ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ ਹੈ। ਸਫ਼ਾਰਤਖਾਨੇ ਨੇ ਕਿਹਾ ਹੈ ਕਿ ਉਹ ਸਾਰੇ ਭਾਰਤੀ ਨਾਗਰਿਕਾਂ ਲਈ 24 ਘੰਟੇ ਉਪਲੱਬਧ ਹੈ। -ਪੀਟੀਆਈ



News Source link

- Advertisement -

More articles

- Advertisement -

Latest article