34.7 C
Patiāla
Monday, May 20, 2024

ਭਾਜਪਾ ਨੇ ਕੇਜਰੀਵਾਲ ਸਰਕਾਰ ਖ਼ਿਲਾਫ਼ ਰਾਜਘਾਟ ’ਚ ਸ਼ਾਂਤਮਈ ਧਰਨਾ ਦਿੱਤਾ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 5 ਅਕਤੂਬਰ

ਦਿੱਲੀ ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ਨੂੰ ਸਦਬੁੱਧੀ ਦੇਣ ਲਈ ਇਥੇ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਵਿਖੇ ਸ਼ਾਂਤਮਈ ਧਰਨਾ ਦਿੱਤਾ ਗਿਆ।

ਰਾਜਘਾਟ ‘ਤੇ ਭਾਜਪਾ ਨੇਤਾਵਾਂ ਦੀ ਪ੍ਰਾਰਥਨਾ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਮਹਾਤਮਾ ਗਾਂਧੀ ਕਿਹਾ ਕਰਦੇ ਸਨ ਕਿ ਸ਼ਰਾਬ ਮਨੁੱਖ ਦੀ ਸਰੀਰਕ ਨਿਘਾਰ ਦਾ ਕਾਰਨ ਬਣਦੀ ਹੈ। ਇਥੇ ਦਿੱਲੀ ਨੇ ਦੇਖਿਆ ਹੈ ਕਿ ਸ਼ਰਾਬ ਨੇ ਅਰਵਿੰਦ ਕੇਜਰੀਵਾਲ ਦਾ ਨੈਤਿਕ ਨਿਘਾਰ ਕੀਤਾ ਹੈ, ਸਾਰੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿੱਚ ਡੁੱਬ ਗਈ ਹੈ। ਉਨ੍ਹਾਂ ਦਿੱਲੀ ਵਾਸੀਆਂ ਨੂੰ ਸੱਦਾ ਦਿੱਤਾ ਕਿ ਹੁਣ ਉਨ੍ਹਾਂ ਨੂੰ ਦਿੱਲੀ ਨੂੰ ਭ੍ਰਿਸ਼ਟ ਸਰਕਾਰ ਤੋਂ ਮੁਕਤ ਕਰਵਾਉਣ ਲਈ ਲੋਕ ਅੰਦੋਲਨ ਸ਼ੁਰੂ ਕਰਨਾ ਹੋਵੇਗਾ ਅਤੇ ਭਾਜਪਾ ਦੇ ਅੰਦੋਲਨ ਵਿੱਚ ਵੀ ਸ਼ਾਮਲ ਹੋਣਾ ਹੋਵੇਗਾ।



News Source link

- Advertisement -

More articles

- Advertisement -

Latest article