36 C
Patiāla
Tuesday, May 14, 2024

ਏਸ਼ਿਆਈ ਖੇਡਾਂ: ਹਾਕੀ ’ਚ ਭਾਰਤੀ ਪੁਰਸ਼ ਟੀਮ ਸੈਮੀਫਾਈਨਲ ’ਚ ਪੁੱਜੀ – punjabitribuneonline.com

Must read


ਹਾਂਗਜ਼ੂ, 2 ਅਕਤੂਬਰ

ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀਆਂ ਹੈਟਰਿਕਾਂ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੂਲ ਏ ਦੇ ਮੈਚ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾ ਕੇ ਸਿਖਰਲੇ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਨੇ ਦੂਜੇ, ਚੌਥੇ ਤੇ 32ਵੇਂ ਮਿੰਟ ਅਤੇ ਮਨਦੀਪ ਸਿੰਘ ਨੇ 18ਵੇਂ, 24ਵੇਂ ਤੇ 46ਵੇਂ ਮਿੰਟ ਵਿੱਚ ਤਿੰਨ-ਤਿੰਨ ਗੋਲ ਦਾਗ਼ੇ। ਇਸੇ ਤਰ੍ਹਾਂ ਅਭਿਸ਼ੇਕ ਨੇ 41ਵੇਂ ਅਤੇ 57ਵੇਂ ਮਿੰਟ ਵਿੱਚ ਦੋ ਗੋਲ ਕੀਤੇ, ਜਦਕਿ ਅਮਿਤ ਰੋਹਿਦਾਸ ਨੇ 28ਵੇਂ, ਲਲਿਤ ਉਪਾਧਿਆਏ ਨੇ 23ਵੇਂ, ਨੀਲਕਾਂਤਾ ਸ਼ਰਮਾ ਨੇ 47ਵੇਂ ਮਿੰਟ ਅਤੇ ਗੁਰਜੰਟ ਸਿੰਘ ਨੇ 56ਵੇਂ ਵਿੱਚ ਗੋਲ ਕੀਤਾ।



News Source link

- Advertisement -

More articles

- Advertisement -

Latest article