40.7 C
Patiāla
Sunday, May 12, 2024

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Must read


ਦੇਵਿੰਦਰ ਸਿੰਘ ਜੱਗੀ

ਪਾਇਲ, 24 ਸਤੰਬਰ

ਕਸਬਾ ਰਾੜਾ ਸਾਹਿਬ ਦੇ 23 ਸਾਲਾਂ ਦੇ ਨੌਜਵਾਨ ਅਮਨਦੀਪ ਸ਼ਰਮਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਉਹ ਦੋ ਭੈਣਾਂ ਦਾ ਛੋਟਾ ਇਕਲੌਤਾ ਭਰਾ ਸੀ। ਉਸ ਦੀ ਮਾਤਾ ਨੇ ਦੱਸਿਆ ਕਿ ਅਮਨਦੀਪ ਛੋਟੀ ਉਮਰ ਵਿੱਚ ਨਸ਼ੇ ਕਰਨ ਦਾ ਆਦੀ ਬਣ ਗਿਆ ਸੀ। ਉਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਗਿਆ ਪਰ ਉਹ ਨਹੀਂ ਸੁਧਰਿਆ। ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਬਾਹਰੋਂ ਘੁੰਮ ਕੇ ਆਇਆ ਤੇ ਕਾਫੀ ਨਸ਼ਾ ਕੀਤਾ ਹੋਇਆ ਸੀ ਤੇ ਸੋਂ ਗਿਆ। ਸਵੇਰ ਵੇਲੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅੱਜ ਅਮਨਦੀਪ ਦਾ ਸੰਸਕਾਰ ਕਰ ਦਿੱਤਾ ਗਿਆ।



News Source link

- Advertisement -

More articles

- Advertisement -

Latest article