45.7 C
Patiāla
Saturday, May 18, 2024

ਕਾਲਕਾ ਤੋਂ ਸੋਲਨ ਤਕ ਦੋ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ

Must read


ਸ਼ਿਮਲਾ, 20 ਸਤੰਬਰ

ਕਾਲਕਾ-ਸ਼ਿਮਲਾ ਰੇਲਵੇ ਲਾਈਨ ’ਤੇ ਦੋ ਮਹੀਨਿਆਂ ਮਗਰੋਂ ਕਾਲਕਾ ਤੋਂ ਸੋਲਨ ਤਕ ਦੋ ਵਿਸ਼ੇਸ਼ ਨਵੀਆਂ ਮੁਸਾਫਿਰ ਗੱਡੀਆਂ ਚਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੇ ਦੂਜੇ ਹਫਤੇ ਵਿੱਚ ਪਏ ਭਾਰੀ ਮੀਂਹ ਕਾਰਨ ਇਹ ਰੇਲਵੇ ਟਰੈਕ ਕਈ ਥਾਈਂ ਨੁਕਸਾਨਿਆ ਗਿਆ ਸੀ ਜਿਸ ਕਾਰਨ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਹੁਣ ਕਾਲਕਾ ਤੋਂ ਸੋਲਨ ਤਕ ਮਾਲ ਗੱਡੀਆਂ ਦੇ ਸਫਲ ਟਰਾਇਲ ਮਗਰੋਂ ਦੋ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇਕ ਗੱਡੀ ਅੱਜ ਸਵਰੇ 7.15 ਵਜੇ ਸੋਲਨ ਪਹੁੰਚੀ ਅਤੇ ਦੂਜੀ ਗੱਡੀ ਦੁਪਹਿਰ ਬਾਅਦ 2.55 ਵਜੇ ਸੋਲਨ ਪਹੁੰਚੀ। ਇਨ੍ਹਾਂ ਗੱਡੀਆਂ ਵਿੱਚ ਰੇਲਵੇ ਕਰਮਚਾਰੀ ਅਤੇ ਮੁਸਾਫਿਰ ਸਵਾਰ ਸਨ। ਇਸੇ ਦੌਰਾਨ ਸੋਲਨ ਤੋਂ ਸ਼ਿਮਲਾ ਤਕ ਗੱਡੀਆਂ ਦੀ ਆਵਾਜਾਈ ਹਾਲੇ ਬਹਾਲ ਨਹੀਂ ਹੋਈ ਹੈ ਕਿਉਂਕਿ 24 ਅਗਸਤ ਨੂੰ ਪਏ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਸਮਰਹਿੱਲ ਨੇੜੇ ਰੇਲਵੇ ਲਾਈਨ ਹੇਠੋਂ 50 ਮੀਟਰ ਲੰਬਾ ਪੁਲ ਵਹਿ ਗਿਆ ਸੀ ਤੇ ਪਟੜੀ ਹਵਾ ਵਿੱਚ ਲਟਕ ਗਈ ਸੀ। ਇਸ ਟਰੈਕ ਦੀ ਮੁਰੰਮਤ ਜਾਰੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article