36.3 C
Patiāla
Friday, May 10, 2024

ਸਿੱਖਿਆ ਬੋਰਡ ਵੱਲੋਂ ਵਧਾਈਆਂ ਫ਼ੀਸਾਂ ਦਾ ਵਿਰੋਧ

Must read


ਪੱਤਰ ਪ੍ਰੇਰਕ
ਮਾਨਸਾ, 9 ਸਤੰਬਰ
ਪ੍ਰਾਈਵੇਟ ਸਕੂਲ ਯੂਨੀਅਨ ਮਾਨਸਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫ਼ੀਸਾਂ ਵਿੱਚ ਕੀਤੇ ਗਏ ਭਾਰੀ ਵਾਧੇ ਦੀ ਆਲੋਚਨਾ ਕਰਦਿਆਂ ਐਲਾਨ ਕੀਤਾ ਕਿ ਇਸ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲ ਵਧਾਈਆਂ ਗਈਆਂ ਫ਼ੀਸਾਂ ਦਾ ਬਾਈਕਾਟ ਕਰਦੇ ਹਨ। ਯੂਨੀਅਨ ਦੇ ਆਗੂ ਹਰਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਵਿੱਚ ਸਾਲਾਨਾ ਵਾਧਾ ਅੱਠ ਫ਼ੀਸਦੀ ਤੱਕ ਕਰਨ ਦੇ ਹੁਕਮ ਕਰਦਾ ਹੈ ਅਤੇ ਦੂਸਰੇ ਪਾਸੇ ਖੁਦ ਬੋਰਡ ਫ਼ੀਸਾਂ ਵਿੱਚ 70 ਫੀਸਦੀ ਤੱਕ ਵਾਧਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਾਲਾਨਾ ਪ੍ਰਗਤੀ ਰਿਪੋਰਟ ਦੀ ਫ਼ੀਸ 10 ਹਜ਼ਾਰ ਰੁਪਏ ਸੀ, ਜਦੋਂਕਿ ਇਸ ਸਾਲ ਧੱਕੇ ਨਾਲ 3 ਸਾਲ ਲਈ 50 ਹਜ਼ਾਰ ਰੁਪਏ ਦੀ ਸ਼ਰਤ ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਬੋਰਡ ਨੇ ਫ਼ੀਸਾਂ ਦਾ ਬੇਤਹਾਸ਼ਾ ਵਾਧਾ ਵਾਪਸ ਨਾ ਲਿਆ ਤਾਂ ਉਹ ਪ੍ਰਗਤੀ ਰਿਪੋਰਟਾਂ ਜਮ੍ਹਾਂ ਹੀ ਨਹੀਂ ਕਰਵਾਉਣਗੇ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਨੇ ਐਲਾਨ ਕੀਤਾ ਕਿ ਇਸ ਵਾਰ ਪ੍ਰਾਈਵੇਟ ਸਕੂਲ ਯੂਨੀਅਨ ਮਾਨਸਾ ਆਪਣੇ ਪੱਧਰ ’ਤੇ ਹੀ ਯੋਗ ਅਧਿਆਪਕਾਂ ਦਾ ਸਨਮਾਨ ਕਰੇਗੀ। ਇਸ ਮੌਕੇ ਗੁਰਪ੍ਰੀਤ ਸਿੰਘ, ਚਿਰੰਜੀਵ ਸਿੰਘ, ਭੁਪਿੰਦਰ ਸਿੰਘ, ਸੰਤੋਖ ਕੁਮਾਰ, ਜਗਤਾਰ ਸਿੰਘ ਝੱਬਰ, ਮੈਡਮ ਪੂਨਮ ਤੇ ਸੁਰੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।

The post ਸਿੱਖਿਆ ਬੋਰਡ ਵੱਲੋਂ ਵਧਾਈਆਂ ਫ਼ੀਸਾਂ ਦਾ ਵਿਰੋਧ appeared first on punjabitribuneonline.com.



News Source link

- Advertisement -

More articles

- Advertisement -

Latest article