45.2 C
Patiāla
Friday, May 17, 2024

ਇਜ਼ਰਾਈਲ ਦੀ ਸੂਹੀਆ ਏਜੰਸੀ ਮੋਸਾਦ ਦੇ ਸਾਬਕਾ ਮੁਖੀ ਸ਼ਬਤਾਈ ਸ਼ਾਵਿਤ ਦੀ ਇਟਲੀ ’ਚ ਮੌਤ

Must read


ਯੇਰੂਸ਼ੱਲਮ, 6 ਸਤੰਬਰ

ਇਜ਼ਰਾਈਲੀ ਜਾਸੂਸ ਸ਼ਬਤਾਈ ਸ਼ਾਵਿਤ ਦੀ 84 ਸਾਲ ਦੀ ਉਮਰ ਵਿੱਚ ਇਟਲੀ ਵਿੱਚ ਮੌਤ ਹੋ ਗਈ ਹੈ| ਮੋਸਾਦ ਖੁਫੀਆ ਏਜੰਸੀ ਦੇ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਦੌਰਾਨ ਜਾਰਡਨ ਦੇ ਨਾਲ ਇਜ਼ਰਾਈਲ ਦੀ ਇਤਿਹਾਸਕ ਸ਼ਾਂਤੀ ਸੰਧੀ ਨੂੰ ਅੱਗੇ ਵਧਾਉਣ ਵਿੱਚ ਸ਼ਵਿਤ ਦੀ ਅਹਿਮ ਭੂਮਿਕਾ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਬਿਆਨ ਵਿਚ ਕਿਹਾ ਕਿ ਸ਼ਾਵਿਤ ਦੀ ਮੌਤ ਇਟਲੀ ਵਿਚ ਛੁੱਟੀਆਂ ਮਨਾਉਣ ਦੌਰਾਨ ਹੋ ਗਈ। ਮੌਤ ਦਾ ਕਾਰਨ ਨਹੀਂ ਦੱਸਿਆ ਗਿਆ। ਬਿਆਨ ਵਿੱਚ ਮੋਸਾਦ ਦੇ ਮੁਖੀ ਡੇਵਿਡ ਬਾਰਨੀਆ ਨੇ ਸ਼ਾਵਿਤ ਦੀ ਪ੍ਰਸ਼ੰਸਾ ਕੀਤੀ। ਸ਼ਾਵਿਤ ਨੇ 1989 ਤੋਂ 1996 ਤੱਕ ਮੋਸਾਦ ਦੀ ਅਗਵਾਈ ਕੀਤੀ। ਉਨ੍ਹਾਂ ਸੋਵੀਅਤ ਯੂਨੀਅਨ ਦੇ ਪਤਨ, ਠੰਢੀ ਜੰਗ ਦੇ ਅੰਤ ਅਤੇ 1991 ਵਿੱਚ ਪਹਿਲੀ ਖਾੜੀ ਜੰਗ ਦੌਰਾਨ ਵਿਦੇਸ਼ੀ ਧਰਤੀ ‘ਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਨਿਗਰਾਨੀ ਕੀਤੀ।



News Source link

- Advertisement -

More articles

- Advertisement -

Latest article