35.8 C
Patiāla
Saturday, May 18, 2024

ਖੜਗੇ ਵੱਲੋਂ 16 ਮੈਂਬਰੀ ਕੇਂਦਰੀ ਚੋਣ ਕਮੇਟੀ ਕਾਇਮ

Must read


ਨਵੀਂ ਦਿੱਲੀ, 4 ਸਤੰਬਰ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੀ 16 ਮੈਂਬਰੀ ਕੇਂਦਰੀ ਚੋਣ ਕਮੇਟੀ ਕਾਇਮ ਕੀਤੀ ਹੈ। ਇਸ ਕਮੇਟੀ ਵਿੱਚ ਖੜਗੇ ਤੋਂ ਇਲਾਵਾ ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਸ਼ਾਮਲ ਹਨ। ਖੜਗੇ ਨੇ ਇਹ ਫੈਸਲਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਗਸੜ੍ਹ ਅਸੈਂਬਲੀ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਲਿਆ ਹੈ। ਕਮੇਟੀ ਵੱਲੋਂ ਸੰਸਦੀ ਜਾਂ ਸੂਬਾਈ ਚੋਣਾਂ ਤੋਂ ਇਲਾਵਾ ਜ਼ਿਮਨੀ ਚੋਣਾਂ ਲਈ ਵੀ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦਿੱੱਤਾ ਜਾਵੇਗਾ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਲੋਕ ਸਭਾ ’ਚ ਪਾਰਟੀ ਦੇ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ, ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ, ਪਾਰਟੀ ਆਗੂ ਅੰਬਿਕਾ ਸੋਨੀ, ਮਧੂਸੂਦਨ ਮਿਸਤਰੀ, ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਟੀ.ਐੱਸ.ਸਿੰਘ ਦਿਓ, ਸਾਬਕਾ ਮੰਤਰੀ ਸਲਮਾਨ ਖੁਰਸ਼ੀਦ ਆਦਿ ਸ਼ਾਮਲ ਹਨ। -ਪੀਟੀਆਈ



News Source link

- Advertisement -

More articles

- Advertisement -

Latest article