ਨਵੀਂ ਦਿੱਲੀ, 1 ਸਤੰਬਰ
ਅਦਾਕਾਰ ਤੇ ਫਿਲਮਸਾਜ਼ ਆਰ.ਮਾਧਵਨ(53) ਨੂੰ ਪੁਣੇ ਅਧਾਰਿਤ ਭਾਰਤੀ ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ (ਐੱਫਟੀਆਈਆਈ) ਦਾ ਪ੍ਰਧਾਨ ਤੇ ਇਸ ਦੀ ਗਵਰਨਿੰਗ ਕੌਂਸਲ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ। ਕੇਂਦਰ ਮੰਤਰੀ ਅਨੁਰਾਗ ਠਾਕੁਰ ਨੇ ਐਕਸ ’ਤੇ ੲਿਹ ਖ਼ਬਰ ਸਾਂਝੀ ਕਰਦਿਆਂ ਅਦਾਕਾਰ ਨੂੰ ਵਧਾਈ ਦਿੱਤੀ ਹੈ। ਮਾਧਵਨ ਦੇ ਨਿਰਦੇਸ਼ਨ ਵਾਲੀ ਫ਼ਿਲਮ ‘ਰਾਕੇਟਰੀ: ਦਿ ਨਾਂਬੀ ੲਿਫੈਕਟ’ ਨੂੰ ਪਿਛਲੇ ਦਿਨੀਂ ਕੌਮੀ ਫਿਲਮ ਪੁਰਸਕਾਰ ਲਈ ਚੁਣਿਆ ਗਿਆ ਹੈ। ਮਾਧਵਨ ਨੇ ‘ਰੰਗ ਦੇ ਬਸੰਤੀ’, ‘3 ਇਡੀਅਟਸ’, ‘ਵਿਕਰਮ ਵੇਧਾ’ ਸਣੇ ਬੌਲੀਵੁੱਡ ਤੇ ਦੱਖਣ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਮਾਧਵਨ ਐੱਫਟੀਆਈਆਈ ਮੁਖੀ ਵਜੋਂ ਫ਼ਿਲਮਸਾਜ਼ ਸ਼ੇਖਰ ਕਪੂਰ ਦੀ ਥਾਂ ਲੈਣਗੇ। -ਪੀਟੀਆਈ