33.7 C
Patiāla
Sunday, May 19, 2024

ਬੇਕਾਬੂ ਟਰਾਲੇ ਨੇ ਲੋਕਾਂ ਨੂੰ ਦਰੜਿਆ; ਤਿੰਨ ਹਲਾਕ, ਤਿੰਨ ਜ਼ਖ਼ਮੀ

Must read


ਕੇ. ਪੀ. ਸਿੰਘ

ਗੁਰਦਾਸਪੁਰ, 27 ਅਗਸਤ

ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਹੇ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰਾਲੇ ਨੇ ਪਿੰਡ ਚਾਵਾ ਨੇੜੇ ਅੱਧਾ ਦਰਜਨ ਵਿਅਕਤੀਆਂ ਨੂੰ ਦਰੜ ਦਿੱਤਾ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਤ ਕਰੀਬ 9 ਵਜੇ ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਿਹਾ ਇਹ ਟਰਾਲਾ ਸੜਕ ਕਿਨਾਰੇ ਰੇਹੜੀਆਂ ਨੂੰ ਦਰੜਦਿਆਂ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਦੋ ਦੁਕਾਨਾਂ ਵਿੱਚ ਜਾ ਵੱਜਿਆ। ਇਸ ਦੀ ਲਪੇਟ ਵਿੱਚ ਆ ਕੇ ਅੱਧਾ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੁਕਾਨ ਬੰਦ ਸੀ ਜਦਕਿ ਦੂਸਰੀ ਦੁਕਾਨ ਦਾ ਮਾਲਕ ਬਾਹਰ ਸੀ। ਦੁਕਾਨ ਵਿੱਚ ਬੈਠੇ ਉਸ ਦੇ ਦੋਸਤ ਨੇ ਭੱਜ ਕੇ ਜਾਨ ਬਚਾਈ। ਗੰਭੀਰ ਜ਼ਖਮੀ ਇਕ ਵਿਅਕਤੀ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਪਿੰਡ ਨੰਗਲ ਅਤੇ ਬਿਹਾਰ ਵਾਸੀ ਕਿਰਨ ਦਾਸ ਅਤੇ ਸੁਲੇਮਾਨ ਵਜੋਂ ਹੋਈ ਹੈ।



News Source link

- Advertisement -

More articles

- Advertisement -

Latest article