33.1 C
Patiāla
Tuesday, May 14, 2024

ਰੂਪਨਗਰ: ਅੰਬੂਜਾ ਸੀਮਿੰਟ ਫੈਕਟਰੀ ਨਾਲ ਜੁੜੀ ਇਲਾਕੇ ਦੀ ਲੋਕਲ ਟਰਾਂਸਪੋਰਟ ਸੁਸਾਇਟੀ

Must read


ਜਗਮੋਹਨ ਸਿੰਘ

ਘਨੌਲੀ, 24 ਅਗਸਤ

ਲੋਕਾਂ ਵੱਲੋਂ ਲੰਬੇ ਸਮੇਂ ਤੋਂ ਟਰੱਕਾਂ ਰਾਹੀਂ ਰੁਜ਼ਗਾਰ ਦੇਣ ਦੀ ਕੀਤੀ ਜਾ ਰਹੀ ਮੰਗ ਨੂੰ ਅੰਬੂਜਾ ਸੀਮਿੰਟ ਫੈਕਟਰੀ ਨੇ ਪੂਰਾ ਕਰ ਦਿੱਤਾ ਹੈ। ਕੰਪਨੀ ਨੇ ਇਲਾਕੇ ਦੇ 24 ਪਿੰਡਾਂ ਦੇ ਲੋਕਾਂ ਵੱਲੋਂ ਕਾਇਮ ਲੋਕਲ ਟਰਾਂਸਪੋਰਟ ਸੋਸ਼ਲ ਵੈਲਫੇਅਰ ਸੁਸਾਇਟੀ ਦੇ 120 ਟਰੱਕਾਂ ਨੂੰ ਰੁਜ਼ਗਾਰ ਦੇਣ ਦਾ ਕੀਤਾ ਵਾਅਦਾ ਪੂਰਾ ਕਰਦੇ ਹੋਏ ਸੀਮਿੰਟ ਦੇ ਭਰੇ ਹੋਏ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਯੂਨਿਟ ਮੁਖੀ ਸ਼ਸ਼ੀ ਭੂਸ਼ਨ ਮੁਖੀਜਾ ਨੇ ਕਿਹਾ ਕਿ ਅੰਬੂਜਾ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ। ਕੰਪਨੀ ਵੱਲੋਂ ਆਪਣਾ ਕੀਤਾ ਵਾਅਦਾ ਨਿਭਾਉਂਦਿਆਂ 120 ਟਰੱਕਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਰਾਹੀਂ ਫੈਕਟਰੀ ਵੱਲੋਂ ਇਲਾਕੇ ਦੀਆਂ ਔਰਤਾਂ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ ਆਤਮ ਨਿਰਭਰ ਬਣਾਉਣ ਦੇ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਫੈਕਟਰੀ ਤੋਂ ਰੁਜ਼ਗਾਰ ਦਿਵਾਉਣ ਲਈ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ। ਇਸ ਮੌਕੇ ਡੀਐੱਸਪੀ ਤਰਲੋਚਨ ਸਿੰਘ, ਐੱਸਐੱਚਓ ਰੋਹਿਤ ਸ਼ਰਮਾ, ਹਰਿੰਦਰ ਸਿੰਘ ਲੋਹਗੜ੍ਹ ਫਿੱਡੇ, ਰਾਜਿੰਦਰ ਸਿੰਘ ਨੂਹੋਂ, ਭੁਪਿੰਦਰ ਸਿੰਘ ਲਾਂਬਾ,ਕੰਵਲਜੀਤ ਸਿੰਘ ਥਲੀ ਕਲਾਂ, ਦਰਸ਼ਨ ਸਿੰਘ ਬਿਕੋਂ, ਅਮਰਜੀਤ ਸਿੰਘ ਦਬੁਰਜੀ ਅਤੇ ਸੁਰਿੰਦਰ ਸਿੰਘ ਨੂਹੋਂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।



News Source link

- Advertisement -

More articles

- Advertisement -

Latest article