39 C
Patiāla
Wednesday, May 15, 2024

ਲੱਦਾਖ: ਫ਼ੌਜੀ ਵਾਹਨ ਖੱਡ ’ਚ ਡਿੱਗਣ ਕਾਰਨ ਨੌਂ ਸੈਨਿਕਾਂ ਦੀ ਮੌਤ – punjabitribuneonline.com

Must read


ਲੇਹ, 19 ਅਗਸਤ

ਲੱਦਾਖ ਦੇ ਲੇਹ ਜ਼ਿਲ੍ਹੇ ਵਿਚ ਫ਼ੌਜ ਦਾ ਇਕ ਵਾਹਨ ਡੂੰਘੀ ਖੱਡ ਵਿਚ ਡਿੱਗਣ ਕਾਰਨ 9 ਸੈਨਿਕਾਂ ਦੀ ਮੌਤ ਹੋ ਗਈ ਹੈ। ਇਕ ਹੋਰ ਸੈਨਿਕ ਗੰਭੀਰ ਫੱਟੜ ਹੈ। ਵੇਰਵਿਆਂ ਮੁਤਾਬਕ ਵਾਹਨ ਸੜਕ ਤੋਂ ਖਿਸਕ ਕੇ ਖੱਡ ’ਚ ਡਿੱਗ ਗਿਆ। ਇਹ ਘਟਨਾ ਲੱਦਾਖ ਦੇ ਦੱਖਣ ਵਿਚ ਸਥਿਤ ਨਯੋਮਾ ਲਾਗੇ ਕਿਆਰੀ ਵਿਚ ਵਾਪਰੀ ਹੈ। ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਲੇਹ ਦੇ ਐੱਸਐੱਸਪੀ ਪੀਡੀ ਨਿੱਤਿਆ ਨੇ ਦੱਸਿਆ ਕਿ ਫ਼ੌਜੀ ਵਾਹਨ ਵਿਚ 10 ਸੈਨਿਕ ਸਨ। ਉਹ ਲੇਹ ਤੋਂ ਨਯੋਮਾ ਜਾ ਰਹੇ ਸਨ। ਸ਼ਾਮ ਕਰੀਬ 4.45 ’ਤੇ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਇਹ ਖੱਡ ਵਿਚ ਡਿੱਗ ਗਿਆ। ਇਕ ਪੁਲੀਸ ਟੀਮ ਤੁਰੰਤ ਮੌਕੇ ਉਤੇ ਗਈ ਤੇ ਸਾਰੇ ਫੱਟੜ ਸੈਨਿਕਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ। ਉੱਥੇ ਲਿਆਂਦੇ ਗਏ 8 ਸੈਨਿਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਹੋਰ ਦੀ ਮਗਰੋਂ ਮੌਤ ਹੋ ਗਈ। ਜ਼ਖ਼ਮੀ ਜਵਾਨ ਦਾ ਇਲਾਜ ਚੱਲ ਰਿਹਾ ਤੇ ਉਸ ਦੀ ਹਾਲਤ ‘ਗੰਭੀਰ’ ਬਣੀ ਹੋਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article