ਮੱਧ ਪ੍ਰਦੇਸ਼ ’ਚ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਦਾ ਘਰ ਢਾਹਿਆ

Must read


ਭੁਪਾਲ, 18 ਅਗਸਤਮੱਧ ਪ੍ਰਦੇਸ਼ ’ਚ ਪ੍ਰਸ਼ਾਸਨ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਸਤਨਾ ਜ਼ਿਲ੍ਹੇ ‘ਚ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦਾ ਘਰ ਢਾਹ ਦਿੱਤਾ। ਰਾਕੇਸ਼ ਵਰਮਾ (35) ਨੇ ਬੁੱਧਵਾਰ ਨੂੰ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਦੇ ਗੁਪਤ ਅੰਗਾਂ ‘ਤੇ ਗੰਭੀਰ ਸੱਟਾਂ ਮਾਰੀਆਂ ਸਨ। ਪੀੜਤਾ ਦਾ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਰੀਵਾ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਨੇ ਵੀਰਵਾਰ ਨੂੰ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸਤਨਾ ‘ਚ ਇਕ ਹੋਰ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ ਵਰਮਾ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜ਼ਮਾਨਤ ‘ਤੇ ਬਾਹਰ ਸੀ।ਨਾਬਾਲਗ, ਜੋ ਆਪਣੀ ਦਾਦੀ ਨਾਲ ਭੀਖ ਮੰਗਦੀ ਸੀ, ਬੁੱਧਵਾਰ ਨੂੰ ਸ਼ਾਮ ਦੇ ਸਮੇਂ ਮੰਦਰ ਵਿੱਚ ਬੈਠੀ ਸੀ ਜਦੋਂ ਵਰਮਾ ਉਨ੍ਹਾਂ ਕੋਲ ਆਇਆ ਅਤੇ ਬੱਚੇ ਨੂੰ ਚਾਕਲੇਟ ਦਿੱਤੀ। ਬੱਚੀ ਨੂੰ ਜ਼ਬਰਦਸਤੀ ਚੁੱਕ ਲਿਆ, ਜੋ ਰੋਣ ਲੱਗੀ। ਦਾਦੀ ਵੱਲੋਂ ਆਪਣੀ ਪੋਤੀ ਨੂੰ ਛੱਡਣ ਦੀ ਬੇਨਤੀ ਕਰਨ ਦੇ ਬਾਵਜੂਦ ਵਰਮਾ ਬੱਚੀ ਨੂੰ ਲੈ ਕੇ ਭੱਜ ਗਿਆ। ਸਥਾਨਕ ਲੋਕਾਂ ਨਾਲ ਔਰਤ ਨੇ ਬੱਚੀ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਉਹ ਬੇਹੋਸ਼ ਅਤੇ ਬਹੁਤ ਖੂਨ ਨਾਲ ਲੱਥਪੱਥ ਮਿਲੀ। ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ।

 

 



News Source link
#ਮਧ #ਪਰਦਸ਼ #ਚ #ਬਚ #ਨਲ #ਜਬਰ #ਜਨਹ #ਕਰਨ #ਦ #ਦਸ਼ #ਦ #ਘਰ #ਢਹਆ

- Advertisement -

More articles

- Advertisement -

Latest article