40.4 C
Patiāla
Thursday, May 9, 2024

ਉੱਤਰਾਖੰਡ ’ਚ ਨਾਜਾਇਜ਼ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼: ਪੰਜਾਬ ’ਚ ਭੇਜਿਆ ਜਾਂਦਾ ਸੀ ਅਸਲਾ

Must read


ਰੁਦਰਪੁਰ, 10 ਅਗਸਤ

ਉਤਰਾਖੰਡ ਪੁਲੀਸ ਨੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਨਾਜਾਇਜ਼ ਅਸਲੇ ਦੀ ਤਸਕਰੀ ਦਾ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ ਵੱਡੀ ਗ਼ੈਰ-ਕਾਨੂੰਨੀ ਹਥਿਆਰ ਫੈਕਟਰੀ ਵਿਚੋਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਤਰਾਖੰਡ ਦੇ ਕਾਸ਼ੀਪੁਰ ਕੋਤਵਾਲੀ ਵਿੱਚ ਪੁਲੀਸ ਨੇ ਦੱਸਿਆ ਕਿ ਗ਼ੈਰਕਾਨੂੰਨੀ ਹਥਿਆਰਾਂ ਦੀ ਫੈਕਟਰੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਉਸ ਨੇ ਦੱਸਿਆ ਕਿ ਕਾਸ਼ੀਪੁਰ ਖੇਤਰ ਦੇ ਕੁੰਡਾ ਥਾਣੇ ਦੀ ਕਾਰਵਾਈ ਦੌਰਾਨ ਨਾਜਾਇਜ਼ ਅਸਲਾ ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਸੈਮੀ-ਆਟੋਮੈਟਿਕ ਪਿਸਤੌਲ, ਪਿਸਤੌਲ, ਕਾਰਤੂਸ, ਮੈਗਜ਼ੀਨ ਬਰਾਮਦ ਕੀਤੇ ਗਏ ਹਨ।  ਮੁਲਜ਼ਮਾਂ ਨੇ ਪੁੱਛ ਪੜਤਾਲ ਦੌਰਾਨ ਪੁਲੀਸ ਨੂੰ ਦੱਸਿਆ ਕਿ ਉੱਤਰਾਖੰਡ ’ਚ ਹਥਿਆਰ ਬਣਾ ਕੇ ਵੱਡੀ ਮਾਤਰਾ ਵਿੱਚ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਭੇਜਦੇ ਸਨ।



News Source link

- Advertisement -

More articles

- Advertisement -

Latest article