45.8 C
Patiāla
Saturday, May 18, 2024

ਦਿੱਲੀ ਦੰਗੇ: ਅਦਾਲਤ ਵੱਲੋਂ ਦੋ ਮੁਲਜ਼ਮ ਬਰੀ – punjabitribuneonline.com

Must read


ਨਵੀਂ ਦਿੱਲੀ, 6 ਅਗਸਤ

ਕੌਮੀ ਰਾਜਧਾਨੀ ਦਿੱਲੀ ਦੀ ਇੱਕ ਅਦਾਲਤ ਨੇ 2020 ’ਚ ਇੱਥੇ ਹੋਏ ਦੰਗਿਆਂ ਦੌਰਾਨ ਅਗਜ਼ਨੀ, ਹਮਲੇ ਤੇ ਡਕੈਤੀ ਨਾਲ ਸਬੰਧਤ ਇੱਕ ਕੇਸ ’ਚ ਦੋ ਜਣਿਆਂ ਨੂੰ ਬਰੀ ਕਰ ਦਿੱਤਾ ਤੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਦੋਸ਼ ਬਿਲਕੁਲ ਵੀ ਸਾਬਤ ਨਹੀਂ ਹੋਏ। ਅਦਾਲਤ ਸੋਨੂ, ਰਣਜੀਤ ਸਿੰਘ, ਵੀਰੇਂਦਰ ਤੇ ਰੋਹਿਤ ਖ਼ਿਲਾਫ਼ ਕੇਸ ਦੀ ਸੁਣਵਾਈ ਕਰ ਰਹੀ ਸੀ ਜਿਨ੍ਹਾਂ ’ਤੇ ਉਸ ਭੀੜ ਦਾ ਹਿੱਸਾ ਹੋਣ ਦਾ ਦੋਸ਼ ਸੀ ਜਿਸ ਨੇ ਕਰਵਲ ਨਗਰ ’ਚ 24 ਫਰਵਰੀ 2020 ਨੂੰ ਇੱਕ ਆਟੋ ਰਿਕਸ਼ਾ ਸਾੜਨ ਤੋਂ ਇਲਾਵਾ ਦੋ ਆਟੋ ਚਾਲਕਾਂ ਤੋਂ ਲੁੱਟ-ਖੋਹ ਕੀਤੀ ਸੀ। ਕੇਸ ਦੀ ਸੁਣਵਾਈ ਦੌਰਾਨ ਸੋਨੂ ਦੀ ਮੌਤ ਹੋ ਗਈ ਸੀ ਜਦਕਿ ਰਣਜੀਤ ਸਿੰਘ ਖ਼ਿਲਾਫ਼ ਕਾਰਵਾਈ ਜਨਵਰੀ 2021 ’ਚ ਰੱਦ ਕਰ ਦਿੱਤੀ ਗਈ ਸੀ। ਵਧੀਕ ਸੈਸ਼ਨ ਜੱਜ ਪੁਲਸਤਯ ਪ੍ਰਮਾਚਲਾ ਨੇ ਤਿੰਨ ਅਗਸਤ ਦੇ ਇੱਕ ਹੁਕਮ ’ਚ ਕਿਹਾ, ‘ਮੈਨੂੰ ਲਗਦਾ ਹੈ ਕਿ ਮਾਮਲੇ ’ਚ ਲਾਏ ਗਏ ਦੋਸ਼ ਬਿਲਕੁਲ ਵੀ ਸਾਬਤ ਨਹੀਂ ਹੋਏ ਹਨ। ਇਸ ਲਈ ਮੁਲਜ਼ਮ ਵੀਰੇਂਦਰ ਤੇ ਰੋਹਿਤ ਨੂੰ ਉਨ੍ਹਾਂ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ।’ -ਪੀਟੀਆਈ



News Source link

- Advertisement -

More articles

- Advertisement -

Latest article