36.3 C
Patiāla
Friday, May 10, 2024

ਸੰਸਦੀ ਕਮੇਟੀ ਵੱਲੋਂ ਲੋਕ ਸਭਾ ਤੇ ਅਸੈਂਬਲੀ ਚੋਣਾਂ ਲੜਨ ਲਈ ਉਮਰ ਘਟਾਉਣ ਦੀ ਸਿਫਾਰਸ਼

Must read


ਨਵੀਂ ਦਿੱਲੀ, 4 ਅਗਸਤ

ਸੰਸਦ ਦੀ ਇੱਕ ਸਥਾਈ ਕਮੇਟੀ ਨੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਲੜਨ ਲਈ ਘੱਟੋ-ਘੱਟ ਉਮਰ ਹੱਦ ਘਟਾਉਣ ਦੀ ਵਕਾਲਤ ਕੀਤੀ ਹੈ। ਕਾਨੂੰਨ ਅਤੇ ਪਰਸੋਨਲ ਬਾਰੇ ਸੰਸਦੀ ਕਮੇਟੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਜਮਹੂਰੀਅਤ ’ਚ ਯੋਗਦਾਨ ਪਾਉਣ ਦਾ ਬਰਾਬਰ ਮੌਕਾ ਮਿਲੇਗਾ। ਮੌਜੂਦਾ ਕਾਨੂੰਨੀ ਢਾਂਚੇ ਮੁਤਾਬਕ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਲੜਨ ਲਈ ਇੱਕ ਵਿਅਕਤੀ ਦੀ ਘੱਟੋ ਘੱਟ ਉਮਰ 25 ਸਾਲ ਜਦਕਿ ਰਾਜ ਸਭਾ ਮੈਂਬਰ ਅਤੇ ਸੂਬਾ ਵਿਧਾਨ ਪ੍ਰੀ਼ਸ਼ਦ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ। ਮੌਜੂਦਾ ਸਮੇਂ 18 ਸਾਲ ਦਾ ਕੋਈ ਵੀ ਵੋਟ ਬਣਵਾ ਸਕਦਾ ਹੈ। ਕਮੇਟੀ ਨੇ ਲੋਕ ਸਭਾ ਚੋਣਾਂ ਲੜਨ ਲਈ ਉਮਰ ਹੱਦ 25 ਸਾਲ ਤੋਂ ਘਟਾ 18 ਕਰਨ ਦੀ ਸਿਫਾਰਸ਼ ਕੀਤੀ ਹੈ। -ਪੀਟੀਆਈ  

 



News Source link

- Advertisement -

More articles

- Advertisement -

Latest article