41.6 C
Patiāla
Saturday, May 18, 2024

ਬੈਂਕ ਨਾਲ 22 ਲੱਖ ਰੁਪਏ ਦੀ ਧੋਖਾਧੜੀ ਸਬੰਧੀ ਸੱਤ ਖਿਲਾਫ਼ ਕੇਸ ਦਰਜ – punjabitribuneonline.com

Must read


ਪੱਤਰ ਪ੍ਰੇਰਕ

ਤਰਨ ਤਾਰਨ, 2 ਅਗਸਤ

ਡੇਢ ਸਾਲ ਪਹਿਲਾਂ ਝਬਾਲ ਦੀ ਆਈਸੀਆਈਸੀਆਈ ਬੈਂਕ ਬਰਾਂਚ 22 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਝਬਾਲ ਪੁਲੀਸ ਨੇ ਬੀਤੇ ਮੰਗਲਵਾਰ ਨੂੰ ਸੱਤ ਜਣਿਆਂ ਖਿਲਾਫ਼ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਬੈਂਕ ਦੇ ਦੋ ਸਹਾਇਕ ਮੈਨੇਜਰ ਅਤੇ ਇਕ ਪਟਵਾਰੀ ਤੋਂ ਇਲਾਵਾ ਚਾਰ ਹੋਰ ਸ਼ਾਮਲ ਹਨ| ਇਸ ਸਬੰਧੀ ਬੈਂਕ ਦੇ ਮੈਨੇਜਰ ਵਲੋਂ ਪੁਲੀਸ ਕੋਲ ਸ਼ਿਕਾਇਤ 27 ਜੂਨ, 2022 ਨੂੰ ਦਰਜ ਕਰਵਾਈ ਸੀ| ਪੁਲੀਸ ਨੇ ਦੱਸਿਆ ਕਿ ਮਾਮਲੇ ਵਿੱਚ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਦੋ ਭਰਾਵਾਂ, ਸੀਤੋ ਕੌਰ ਵਾਸੀ ਭਿੱਖੀਵਿੰਡ ਅਤੇ ਯਾਦਵਿੰਦਰ ਸਿੰਘ ਗਿਆਨੀ ਵਾਸੀ ਮਾੜੀ ਸਮਰਾ ਨੇ ਬੈਂਕ ਦੇ ਸਹਾਇਕ ਮੈਨੇਜਰ ਦਵਿੰਦਰ ਸਿੰਘ, ਜਸਮਿੰਦਰ ਸਿੰਘ ਅਤੇ ਉਸ ਵੇਲੇ ਦੇ ਪਟਵਾਰੀ ਸੁੱਖਾ ਸਿੰਘ ਨਾਲ ਮਿਲੀਭੁਗਤ ਕਰਕੇ ਬੈਂਕ ਨੂੰ ਜਾਅਲੀ ਦਸਤਾਵੇਜ਼ ਦੇ ਕੇ 22 ਲੱਖ ਰੁਪਏ ਦਾ ਕਰਜ਼ਾ ਲਿਆ| ਕਰਜ਼ਾਧਾਰਕਾਂ ਨੇ ਹੁਣ ਲਿਆ ਹੋਇਆ ਕਰਜ਼ਾ ਬੈਂਕ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਿਸ ਤੇ ਮਾਮਲੇ ਦੀ ਪੜਤਾਲ ਕਰਕੇ ਪੁਲੀਸ ਤੱਕ ਪਹੁੰਚ ਕੀਤੀ| ਮੁਲਜ਼ਮਾਂ ਖਿਲਾਫ਼ ਬੀਤੇ ਦਿਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਫਰਾਰ ਚਲ ਰਹੇ ਹਨ|



News Source link

- Advertisement -

More articles

- Advertisement -

Latest article