31.9 C
Patiāla
Tuesday, May 21, 2024

ਹਰ ਸ਼ਿਖਰ ਤਿਰੰਗਾ ਮੁਹਿੰਮ ਤਹਿਤ ਕੌਮੀ ਪਰਬਤਾਰੋਹੀਆਂ ਨੇ ਉੱਚੀ ਚੋਟੀ ’ਤੇ ਲਹਿਰਾਇਆ ਤਿਰੰਗਾ

Must read


ਸ੍ਰੀ ਆਨੰਦਪੁਰ ਸਾਹਿਬ (ਬੀ.ਐੱਸ. ਚਾਨਾ): ਭਾਰਤੀ ਫੌਜ ਅਤੇ ‘ਨਿਮਾਸ’ ਨਾਂ ਦੀ ਸੰਸਥਾ ਦੇ ਸਹਿਯੋਗ ਦੇ ਨਾਲ ਪਰਬਤਾਂਰੋਹੀਆਂ ਦੀ ਇੱਕ 16 ਮੈਂਬਰੀ ਟੀਮ ਵੱਲੋਂ ਕਰਨਲ ਅਤੇ ‘ਨਿਮਾਸ’ ਸੰਸਥਾ ਦੇ ਡਾਇਰੈਕਟਰ ਕਰਨਲ ਰਣਵੀਰ ਸਿੰਘ ਜਾਮਵਾਲ ਦੀ ਅਗਵਾਈ ਤੇ ਸਥਾਨਕ  ਗਾਈਡ ਚੌਧਰੀ ਮੋਹਨ ਲਾਲ ਦੇ ਸਹਿਯੋਗ ਨਾਲ ਨੇੜਲੇ ਪਿੰਡ ਕੱਲਰ ਲਾਗੇ ਸੂਬੇ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਸਮੁੱਚੀ ਟੀਮ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਨਲ ਜਾਮਵਾਲ ਨੇ ਦੱਸਿਆ ਕਿ ਉਹ ਹਰ ਸ਼ਿਖਰ ਤਿਰੰਗਾ ਮੁਹਿੰਮ ਤਹਿਤ ਬੀਤੇ ਦੋ ਮਹੀਨੇ ਤੋਂ ਵੱਖ-ਵੱਖ ਸੂਬਿਆਂ ਦੇ ਦੌਰੇ ’ਤੇ ਹਨ।  ‘ਨਿਮਾਸ’ ਦੇ ਨਾਮ ਨਾਲ ਜਾਣੀ ਜਾਂਦੀ ਇਸ ਟੀਮ ਵਿੱਚ 8 ਮੈਂਬਰ ਭਾਰਤੀ ਫੌਜ ਨਾਲ ਸਬੰਧਤ ਹਨ, ਜਦੋਂ ਕਿ 8 ਮੈਂਬਰ ਆਮ ਲੋਕਾਂ ਵਿੱਚੋਂ ਬਤੌਰ ਗਾਈਡ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਕੱਲਰ ਲਾਗੇ ਲੱਭੀ ਸਾਰਿਆਂ ਤੋਂ ਉੱਚੀ ਚੋਟੀ ਦਾ ਕੋਈ ਵੀ ਨਾਮ ਨਹੀਂ ਹੈ ਤੇ ਇਲਾਕੇ ਦੇ ਲੋਕਾਂ ਨੂੰ ਪੰਜਾਬ ਤੇ ਭਾਰਤ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਚੋਟੀ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਂ ’ਤੇ ਰੱਖਣਾ ਚਾਹੀਦਾ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਅਤੇ ਵਧੀਕ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਵੱਲੋਂ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ।



News Source link

- Advertisement -

More articles

- Advertisement -

Latest article