37.9 C
Patiāla
Tuesday, May 14, 2024

ਰਾਹੁਲ ਗਾਂਧੀ ਦੇ ਵਿਆਹ ਦਾ ਫ਼ਿਕਰ: ਸੋਨੀਆ ਗਾਂਧੀ ਨੇ ਕੁੜੀ ਲੱਭਣ ਦੀ ਜ਼ਿੰਮੇਵਾਰੀ ਸੌਂਪੀ

Must read


ਨਵੀਂ ਦਿੱਲੀ, 29 ਜੁਲਾਈ

ਹਰਿਆਣਾ ਦੀਆਂ ਕੁਝ ਮਹਿਲਾ ਕਿਸਾਨਾਂ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਰਾਹੁਲ ਦਾ ਵਿਆਹ ਕਰਵਾਉਣ ਲਈ ਕਿਹਾ ਤਾਂ ਕਾਂਗਰਸ ਨੇਤਾ ਨੇ ਮੋੜਵਾਂ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਉਸ ਦੇ ਪੁੱਤ ਲਈ ਕੁੜੀ ਲੱਭ ਦੇਣ। ਔਰਤਾਂ ਦੇ ਸਮੂਹ ਨੇ ਰਾਹੁਲ ਦੇ ਬਾਰੇ ਗੱਲ ਉਦੋਂ ਕੀਤੀ ਜਦੋਂ ਉਹ ਸ੍ਰੀਮਤੀ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਘਰ ਦੁਪਹਿਰ ਦੇ ਖਾਣੇ ’ਤੇ ਮਿਲੀਆਂ। ਰਾਹੁਲ ਗਾਂਧੀ ਨੇ ਹਾਲ ਹੀ ਦੌਰਾਨ ਸੋਨੀਪਤ ਦੇ ਪਿੰਡ ਦੇ ਦੌਰੇ ਮੌਕੇ ਖੇਤਾਂ ਵਿੱਚ ਕੰਮ ਕਰ ਰਹੀਆਂ ਔਰਤਾਂ ਨਾਲ ਮਿਲਣ ਮੌਕੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਸਾਰੀਆਂ ਨੂੰ ਆਪਣੀ ਮਾਂ ਨਾਲ ਮਿਲਾਉਣਗੇ ਤੇ ਖਾਣਾ ਖੁਆਉਣਗੇ। 10 ਜਨਪਥ ਸਥਿਤ ਰਿਹਾਇਸ਼ ‘ਤੇ ਗੱਲਬਾਤ ਦੌਰਾਨ ਇੱਕ ਔਰਤ ਨੇ ਸ੍ਰੀਮਤੀ ਗਾਂਧੀ ਨੂੰ ਕਿਹਾ, ‘ਰਾਹੁਲ ਦਾ ਵਿਆਹ ਕਰਵਾਓ, ਜਿਸ ‘ਤੇ ਸੋਨੀਆ ਗਾਂਧੀ ਨੇ ਉਸ ਨੂੰ ਕਿਹਾ ਤੁਸੀਂ ਉਸ ਲਈ ਕੋਈ ਕੁੜੀ ਲੱਭੋ।’ ਇਹ ਔਰਤਾ ਆਪਣੇ ਨਾਲ ਲੱਸੀ, ਘੀ, ਦੁੱਧ ਤੇ ਆਚਾਰ ਲੈ ਕੇ ਆਈਆਂ। ਇਸ ਮੌਕੇ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ।



News Source link

- Advertisement -

More articles

- Advertisement -

Latest article