ਕਾਰੋਬਾਰ ਪੰਜਾਬ ਦੇ ਵਿਰਸੇ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਜ਼ਿਲ੍ਹੇ ’ਚ ਲੱਗਣਗੇ ਤੀਆਂ ਦੇ ਮੇਲੇ’ By Mehra Media Team July 28, 2023 0 41 Share Facebook Twitter Pinterest WhatsApp Must read amazon basics Hot, Cold and Normal Water Dispenser, Table Top May 17, 2024 South Movies: ਸਾਊਥ ਦੀਆਂ ਇਹ 3 ਫਿਲਮਾਂ ਘੁਮਾ ਦੇਣਗੀਆਂ ਤੁਹਾਡਾ ਦਿਮਾਗ, ਜ਼ਬਰਦਸਤ ਐਕਟਿੰਗ ਤੇ ਸ਼ਾਨਦਾਰ ਕਹਾਣੀ, ਇਨ੍ਹਾਂ OTT ਪਲੇਟਫਾਰਮ 'ਤੇ ਦੇਖੋ May 17, 2024 ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ May 17, 2024 ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ May 17, 2024 Mehra Media Teamhttps://punjabimedia.in ਗੁਰਦੀਪ ਸਿੰਘ ਲਾਲੀ ਸੰਗਰੂਰ, 28 ਜੁਲਾਈ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਅਗਸਤ ਮਹੀਨੇ ਦੌਰਾਨ ਤੀਆਂ ਦੇ ਮੇਲਿਆਂ ਦੀ ਸ਼ੁਰੂਆਤ ਹੋਵੇਗੀ। ਪਹਿਲੇ ਪੜਾਅ ’ਚ ਜ਼ਿਲ੍ਹਾ ਸੰਗਰੂਰ ਦੇ ਚਾਰ ਪਿੰਡਾਂ ਸਤੌਜ, ਸ਼ੇਰੋਂ, ਛਾਜਲੀ ਅਤੇ ਕਾਤਰੋਂ ਵਿਖੇ 18 ਤੋਂ 20 ਅਗਸਤ ਦੇ ਦਿਨਾਂ ਦਰਮਿਆਨ ਲੱਗਣ ਵਾਲੇ ਤੀਆਂ ਦੇ ਮੇਲਿਆਂ ਨੂੰ ਪੂਰਨ ਤੌਰ ’ਤੇ ਰਵਾਇਤੀ ਛੋਹਾਂ ਲਗਾਇਆ ਜਾਵੇਗਾ। ਤੀਆਂ ਦੇ ਮੇਲੇ ਦੌਰਾਨ ਰਵਾਇਤੀ ਲੋਕ ਨਾਚ, ਪਹਿਰਾਵੇ, ਭੋਜਨ ਅਤੇ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਬਣਨਗੇ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੁੱਢਲੇ ਪ੍ਰਬੰਧਾਂ ਸਬੰਧੀ ਸਮੀਖਿਆ ਮੀਟਿੰਗ ਕਰਦਿਆਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਰਾਜ ਸਰਕਾਰ ਵੱਲੋਂ ਨਵੀਂਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਪੰਜਾਬੀਆਂ ਲਈ ਬੇਹੱਦ ਰੌਚਕ ਗੱਲ ਹੈ ਕਿ ਸੂਬੇ ਦੀ ਆਬੋ ਹਵਾ ਵਿੱਚ ਮੁੜ ਰਵਾਇਤੀ ਤੇ ਮਾਣਾਂਮੱਤੇ ਪੰਜਾਬੀ ਵਿਰਸੇ ਨੂੰ ਵਿਆਪਕ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਯਤਨ ਆਰੰਭੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਚਾਰ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਤੀਆਂ ਦੇ ਮੇਲੇ ਦੌਰਾਨ ਸਭਿਆਚਾਰ ਨੂੰ ਦਰਸਾਉਂਦੀਆਂ ਵੱਖ ਵੱਖ ਵੰਨਗੀਆਂ ਲਈ ਲੋੜੀਂਦੇ ਇੰਤਜ਼ਾਮ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਇਆ ਜਾਵੇ। ਪਹਿਲੇ ਪੜਾਅ ਵਜੋਂ ਇਨ੍ਹਾਂ ਚਾਰ ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਅਜਿਹੇ ਤੀਆਂ ਦੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਪੰਜਾਬ ਦਾ ਰਵਾਇਤੀ ਸਭਿਆਚਾਰ ਹਰ ਘਰ ਵਿੱਚ ਪਹਿਲਾਂ ਵਾਂਗ ਅਪਣਾਇਆ ਜਾਣ ਲੱਗ ਪਵੇ। ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਦੌਰਾਨ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਤੋਂ ਇਲਾਵਾ ਪੰਜਾਬ ਦੇ ਰਵਾਇਤੀ ਪਹਿਰਾਵੇ, ਰਵਾਇਤੀ ਭੋਜਨ, ਰਵਾਇਤੀ ਰਸਮਾਂ, ਫੁਲਕਾਰੀ ਪ੍ਰਦਰਸ਼ਨੀਆਂ, ਰਵਾਇਤੀ ਦਿੱਖ ਵਾਲੇ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਬਣਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਐੱਸਡੀਐੱਮ ਸੁਨਾਮ ਜਸਪ੍ਰੀਤ ਸਿੰਘ, ਐੱਸਡੀਐੱਮ ਧੂਰੀ ਅਮਿਤ ਗੁਪਤਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਬੜਿੰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। News Source link Tagsਉਤਸ਼ਹਤਸਗਰਰਸਭਆਚਰਕਰਨਚਜਲਹਤਤਆਦਨਪਜਬਮਲਲਈਲਗਣਗਵਰਸ Share Facebook Twitter Pinterest WhatsApp Previous articleਮਨੀਪੁਰ ਹਿੰਸਾ ਦੇ 6 ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਨੇ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀNext articleਮਜੀਠਾ: ਪਿੰਡ ਅਦਲੀਵਾਲਾ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ - Advertisement - More articles ਧੋਖਾਧੜੀ ਮਾਮਲਾ: ਅਦਾਲਤ ਵੱਲੋਂ ਹਾਰਦਿਕ ਪਾਂਡਿਆ ਦੇ ਮਤਰੇਏ ਭਰਾ ਨੂੰ ਜ਼ਮਾਨਤ ਤੋਂ ਇਨਕਾਰ May 17, 2024 ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਨਿੱਤਿਆ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ May 15, 2024 ਆਈਪੀਐੱਲ: ਦਿੱਲੀ ਨੇ ਲਖਨਊ ਨੂੰ 19 ਦੌੜਾਂ ਨਾਲ ਹਰਾਇਆ May 15, 2024 - Advertisement - Latest article amazon basics Hot, Cold and Normal Water Dispenser, Table Top May 17, 2024 South Movies: ਸਾਊਥ ਦੀਆਂ ਇਹ 3 ਫਿਲਮਾਂ ਘੁਮਾ ਦੇਣਗੀਆਂ ਤੁਹਾਡਾ ਦਿਮਾਗ, ਜ਼ਬਰਦਸਤ ਐਕਟਿੰਗ ਤੇ ਸ਼ਾਨਦਾਰ ਕਹਾਣੀ, ਇਨ੍ਹਾਂ OTT ਪਲੇਟਫਾਰਮ 'ਤੇ ਦੇਖੋ May 17, 2024 ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ May 17, 2024 ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ May 17, 2024 ਆਂਗਨਵਾੜੀ ਵਰਕਰਾਂ ਨੇ ਸਰਕਾਰ ਦੀ ਅਰਥੀ ਸਾੜੀ – Punjabi Tribune May 17, 2024