ਬਲਾਕ ਕਾਂਗਰਸ ਪ੍ਰਧਾਨ ਨੂੰ ਸਰਪੰਚੀ ਤੋਂ ਹਟਾਇਆ

Must read


ਪੱਤਰ ਪ੍ਰੇਰਕ

ਅਮਲੋਹ, 24 ਜੁਲਾਈ

ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੁਹਾਲੀ ਨੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੂੰ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੀ ਸਰਪੰਚੀ ਦੇ ਪਦ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਹੁਕਮਾਂ ਨੂੰ ਸਬੰਧਤ ਸਰਪੰਚ ਨੇ ਗੈਰਕਾਨੂੰਨੀ ਦੱਸਦੇ ਹੋਏ ਸਪੱਸ਼ਟ ਕੀਤਾ ਹੈ ਕਿ ਨੋਟਿਸ ਮਿਲਣ ਤੋਂ ਬਾਅਦ ਡਾਇਰੈਕਟਰ ਦਫ਼ਤਰ ਨੇ ਮਿੱਥੇ ਇੱਕ ਹਫ਼ਤੇ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਸਿਆਸੀ ਦਬਾਅ ਹੇਠ ਉਸ ਨੂੰ ਸਰਪੰਚੀ ਦੇ ਪਦ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਦਸਿਆ ਕਿ ਅੱਜ ਅਮਲੋਹ ਅਦਾਲਤ ਵਿੱਚ ਉਸ ਦੀ ਪੇਸ਼ੀ ਸੀ ਜਦੋਂ ਉਹ ਪੇਸ਼ੀ ਤੋਂ ਬਾਅਦ ਡਾਇਰੈਕਟਰ ਦਫ਼ਤਰ ਨੋਟਿਸ ਦਾ ਜਵਾਬ ਲੈ ਕੇ ਗਿਆ ਤਾਂ ਵਿਭਾਗ ਦੇ ਮੁਲਾਜ਼ਮਾਂ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਤਾਂ ਮੁੱਅਤਲ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ 22 ਅਤੇ 23 ਜੁਲਾਈ ਦੀ ਛੁੱਟੀ ਸੀ ਅਤੇ ਨੋਟਿਸ ਦੀ ਮਿਆਦ ਵੀ ਅੱਜ ਨੋਟਿਸ ਮਿਲਣ ਦੀ ਤਾਰੀਖ ਮੁਤਾਬਕ ਖਤਮ ਨਹੀਂ ਸੀ ਹੋਈ। ਉਨ੍ਹਾਂ ਕਿਹਾ ਕਿ ਸਰਕਾਰੀ ਦਬਾਅ ਹੇਠ ਹੋ ਰਹੇ ਇਨ੍ਹਾਂ ਹੁਕਮਾਂ ਖਿਲਾਫ਼ ਉਹ ਅਦਾਲਤ ਦਾ ਦਰਵਾਜ਼ਾ ਖੜਕਾਵੇਗਾ। ਉਸ ਨੇ ਨੋਟਿਸ ਵਿੱਚ ਲਗਾਏ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਡਾਇਰੈਕਟਰ ਨੇ ਹੁਕਮਾਂ ’ਚ ਕਿਹਾ ਕਿ ਸਰਪੰਚ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ 17 ਜੁਲਾਈ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ’ਚ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਜਵਾਬ ਦੇਣ ਲਈ ਲਿਖਿਆ ਸੀ ਪ੍ਰੰਤੂ ਜਵਾਬ ਨਾ ਮਿਲਣ ਕਾਰਨ ਸਰਪੰਚੀ ਦੇ ਨੂੰ ਮੁੱਅਤਲ ਕੀਤਾ ਗਿਆ ਹੈ। ਹੁਕਮਾ ’ਚ ਕਿਹਾ ਹੈ ਕਿ ਐਕਟ 1994 ਦੀ ਧਾਰਾ 20 (5) ਅਧੀਨ ਮੁੱਅਤਲ ਹੋਣ ਵਾਲਾ ਸਰਪੰਚ ਕਿਸੇ ਵੀ ਕਾਰਵਾਈ ’ਚ ਹਿੱਸਾ ਨਹੀਂ ਲੈ ਸਕਦਾ ਅਤੇ ਮੁੱਅਤਲੀ ਸਮੇਂ ਦੌਰਾਨ ਪੰਚਾਇਤ ਦਾ ਰਿਕਾਰਡ, ਫੰਡ ਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ।



News Source link

- Advertisement -

More articles

- Advertisement -

Latest article