31.9 C
Patiāla
Tuesday, May 21, 2024

ਵੋਂਦਰੋਸੋਵਾ ਨੇ ਜਿੱਤਿਆ ਪਹਿਲਾ ਗਰੈਂਡ ਸਲੈਮ ਖ਼ਿਤਾਬ – punjabitribuneonline.com

Must read


ਵਿੰਬਲਡਨ, 15 ਜੁਲਾਈ
ਗ਼ੈਰਦਰਜਾ ਪ੍ਰਾਪਤ ਮਾਰਕੇਟਾ ਵੋਂਦਰੋਸੋਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਓਨਸ ਜੇਬਿਉਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਚੈੈੱਕ ਗਣਰਾਜ ਦੀ 24 ਸਾਲਾ ਖਿਡਾਰਨ ਵੋਂਦਰੋਸੋਵਾ ਨੇ ਪਿਛਲੇ ਸਾਲ ਉਪ ਜੇਤੂ ਰਹੀ ਜੇਬਿਉਰ ਨੂੰ 6-4, 6-4 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਹਾਸਲ ਕੀਤਾ। -ਏਪੀ



News Source link

- Advertisement -

More articles

- Advertisement -

Latest article