45.8 C
Patiāla
Saturday, May 18, 2024

ਪਹਿਲਾ ਟੀ-20: ਭਾਰਤੀ ਮਹਿਲਾ ਟੀਮ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

Must read


ਮੀਰਪੁਰ, 9 ਜੁਲਾਈ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ੲਿਥੇ ਮੇਜ਼ਬਾਨ ਬੰਗਲਾਦੇਸ਼ ਨੂੰ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਸੱਤ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕਰਦਿਆਂ ਬੰਗਲਾਦੇਸ਼ ਨੂੰ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 114 ਦੌੜਾਂ ਹੀ ਬਣਾਉਣ ਦਿੱਤੀਆਂ। ਜਵਾਬ ਵਿੱਚ ਕਪਤਾਨ ਹਰਮਨਪ੍ਰੀਤ ਕੌਰ (35 ਗੇਂਦਾਂ ’ਤੇ ਨਾਬਾਦ 54 ਦੌੜਾਂ) ਤੇ ਉਪ ਕਪਤਾਨ ਸਮ੍ਰਿਧੀ ਮੰਧਾਨਾ (34 ਗੇਂਦਾਂ ’ਤੇ 38 ਦੌੜਾਂ) ਦਰਮਿਆਨ ਤੀਜੇ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਬਦੌਲਤ ਭਾਰਤ ਨੇ ਜੇਤੂ ਟੀਚਾ 16.2 ਓਵਰਾਂ  ਵਿੱਚ ਪੂਰਾ ਕਰ ਲਿਆ। -ਪੀਟੀਆਈ



News Source link

- Advertisement -

More articles

- Advertisement -

Latest article