27.7 C
Patiāla
Tuesday, May 14, 2024

ਸੈਫ ਚੈਂਪੀਅਨਸ਼ਿਪ: ਭਾਰਤ ਦੀ ਲਿਬਨਾਨ ਨਾਲ ਟੱਕਰ ਅੱਜ

Must read


ਬੰਗਲੌਰ, 30 ਜੂਨ
ਭਾਰਤੀ ਟੀਮ ਸੈਫ ਫੁਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਭਲਕੇ ਸ਼ਨਿੱਚਰਵਾਰ ਨੂੰ ਲਿਬਨਾਨ ਦੀ ਮਜ਼ਬੂਤ ਟੀਮ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ। ਇਸ ਦੌਰਾਨ ਮੇਜ਼ਬਾਨ ਟੀਮ ਨੂੰ ਆਪਣੇ ਕਪਤਾਨ ਸੁਨੀਲ ਛੇਤਰੀ ਤੋਂ ਇੱਕ ਹੋਰ ਮਜ਼ਬੂਤ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਮੌਜੂਦਾ ਚੈਂਪੀਅਨ ਭਾਰਤ ਨੇ ਗਰੁੱਪ ‘ਏ’ ਤੋਂ ਕੁਵੈਤ ਮਗਰੋਂ ਦੂਸਰੇ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ, ਜਦਕਿ ਲਿਬਨਾਨ ਗਰੁੱਪ ‘ਏ’ ਵਿੱਚ ਚੋਟੀ ’ਤੇ ਰਹਿੰਦਿਆਂ ਆਖ਼ਰੀ ਚਾਰ ’ਚ ਪੁੱਜਾ ਹੈ। ਭਾਰਤੀ ਕਪਤਾਨ ਛੇਤਰੀ ਲੈਅ ਵਿੱਚ ਹੈ। ਉਹ ਤਿੰਨ ਮੈਚਾਂ ਵਿੱਚ ਪੰਜ ਗੋਲਾਂ ਨਾਲ ਟੂਰਨਾਮੈਂਟ ਦੀ ਸੂਚੀ ਵਿੱਚ ਚੋਟੀ ’ਤੇ ਹੈ। ਭਾਰਤ ਨੇ ਜੇਕਰ ਲਿਬਨਾਨ ਖ਼ਿਲਾਫ਼ ਇਹ ਮੈਚ ਜਿੱਤਣਾ ਹੈ ਤਾਂ ਛੇਤਰੀ ਨੂੰ ਇੱਕ ਵਾਰ ਫਿਰ ਮਜ਼ਬੂਤ ਪ੍ਰਦਰਸ਼ਨ ਕਰਨਾ ਹੋਵੇਗਾ। -ਪੀਟੀਆਈ



News Source link
#ਸਫ #ਚਪਅਨਸ਼ਪ #ਭਰਤ #ਦ #ਲਬਨਨ #ਨਲ #ਟਕਰ #ਅਜ

- Advertisement -

More articles

- Advertisement -

Latest article