41.2 C
Patiāla
Friday, May 17, 2024

ਚਾਹੇ ਜੇਲ੍ਹ ’ਚ ਸੁੱਟ ਦਿਓ, ਝੁਕਾਂਗਾ ਨਹੀਂ: ਇਮਰਾਨ

Must read


ਲਾਹੌਰ, 19 ਜੂਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਦੇਸ਼ ਵਿੱਚ ਕਾਨੂੰਨ ਦੇ ਸਾਸ਼ਨ ਲਈ ਲੜਦੇ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਨਾ ਤਾਂ ਕੋਈ ਸਮਝੌਤਾ ਕਰੇਗਾ ਅਤੇ ਨਾ ਹੀ ਝੁਕੇਗਾ ਭਾਵੇਂ ਸਰਕਾਰ ਉਸ ਨੂੰ ਜੇਲ੍ਹ ਵਿੱਚ ਸੁੱਟ ਦੇਵੇ। ਇਸੇ ਦੌਰਾਨ ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਲਾਹੌਰ ਵਿੱਚ ਐਤਵਾਰ ਨੂੰ ਜ਼ਮਾਨ ਪਾਰਕ ਸਥਿਤ ਇਮਰਾਨ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ 30 ਪੀਟੀਆਈ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਹੌਰ ਵਿੱਚ ਇਮਰਾਨ ਨੂੰ ਮਿਲਣ ਵਾਲੇ ਇੱਕ ਸੀਨੀਅਰ ਵਕੀਲ ਨੂੰ ਵੀ ‘ਅਗਵਾ’ ਕੀਤਾ ਗਿਆ ਹੈ। ਉਸ ਨੇ ਫੌਜੀ ਅਦਾਲਤਾਂ ਵਿੱਚ ਨਾਗਰਿਕਾਂ ’ਤੇ ਮੁਕੱਦਮਾ ਚਲਾਉਣ ਦਾ ਵਿਰੋਧ ਕਰਦਿਆਂ ਪਟੀਸ਼ਨ ਪਾਈ ਸੀ। -ਪੀਟੀਆਈ





News Source link

- Advertisement -

More articles

- Advertisement -

Latest article