33.6 C
Patiāla
Monday, May 20, 2024

ਪਟਿਆਲਾ: ਕਿਸਾਨਾਂ ਲਈ ਮਾਤਾ ਕੁਸ਼ੱਲਿਆ ਹਸਪਤਾਲ ਨੂੰ ਬਣਾਇਆ ਆਰਜ਼ੀ ਜੇਲ੍ਹ, 7 ਆਗੂਆਂ ਦਾ ਮਰਨ ਵਰਤ ਜਾਰੀ

Must read


ਗੁਰਨਾਮ ਸਿੰਘ ਅਕੀਦਾ

ਪਟਿਆਲਾ, 14 ਜੂਨ

ਸੰਯੁਕਤ ਕਿਸਾਨ ਮੋਰਚੇ (ਗੈਰਰਾਜਨੀਤਿਕ) ਦੇ ਸੱਤ ਆਗੂਆਂ ਨੂੰ ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਰੱਖਿਆ ਗਿਆ ਹੈ, ਜਿਸ ਦੇ ਇਕ ਕਮਰੇ ਨੂੰ ਆਰਜ਼ੀ ਜੇਲ੍ਹ ਬਣਾ ਦਿੱਤਾ ਗਿਆ ਹੈ। ਪੁਲੀਸ ਦਾ ਸਖ਼ਤ ਪਹਿਰਾ ਹੈ, ਜਿੱਥੇ ਕੋਈ ਵੀ ਇਨ੍ਹਾਂ ਆਗੂਆਂ ਨੂੰ ਮਿਲ ਨਹੀਂ ਸਕਦਾ। ਕੱਲ੍ਹ ਤੋਂ ਸੰਯੁਕਤ ਕਿਸਾਨ ਮੋਰਚੇ ਦੇ 7 ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿੱਲ, ਸੁਖਜੀਤ ਸਿੰਘ ਹਰਦੋ ਝੰਡੇ, ਹਰਭਗਵਾਨ ਸਿੰਘ ਤੇ ਬੇਅੰਤ ਸਿੰਘ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਰੱਖੇ ਗਏ ਹਨ। ਪੁਲੀਸ ਅਨੁਸਾਰ ਇਨ੍ਹਾਂ ਦਾ ਮਰਨ ਵਰਤ ਤੁੜਵਾ ਦਿੱਤਾ ਗਿਆ ਹੈ ਪਰ ਸੂਤਰਾਂ ਮੁਤਬਕ ਹਾਲੇ ਤੱਕ ਕਿਸਾਨਾਂ ਨੇ ਮਰਨ ਵਰਤ ਨਹੀਂ ਤੋੜਿਆ, ਸਗੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪਾਣੀ ਪੀਣਾ ਵੀ ਛੱਡ ਦੇਣਗੇ। 





News Source link

- Advertisement -

More articles

- Advertisement -

Latest article