29.2 C
Patiāla
Friday, May 10, 2024

ਡਾ. ਸੁਰਜੀਤ ਲੀ ਦੀ ਯਾਦ ਵਿੱਚ ਸਮਾਗਮ 11 ਨੂੰ

Must read


ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਪਿਛਲੇ ਮਹੀਨੇ ਵਿਛੋੜਾ ਦੇ ਗਏ ਲੋਕਧਾਰਾ ਦੇ ਨਾਮਵਰ ਵਿਦਵਾਨ ਡਾ. ਸੁਰਜੀਤ ਲੀ ਦੀ ਯਾਦ ਵਿੱਚ ਸਲਾਮ ਕਾਫ਼ਲੇ ਵੱਲੋਂ 11 ਜੂਨ ਨੂੰ ਪਟਿਆਲਾ ਵਿਖੇ ‘‘ਅਜੋਕੇ ਹਾਲਾਤ ਅਤੇ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ’’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਜਾਵੇਗੀ। ਸਲਾਮ ਕਾਫ਼ਲੇ ਵੱਲੋਂ ਇਹ ਐਲਾਨ ਡਾ. ਸੁਰਜੀਤ ਲੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿਚ ਹੋਣ ਵਾਲੇ ਇਸ ਸਮਾਗਮ ਦੀ ਵਿਉਂਤਬੰਦੀ ਲਈ ਸਲਾਮ ਕਾਫ਼ਲਾ ਟੀਮ ਵੱਲੋਂ ਮੀਟਿੰਗ ਕੀਤੀ ਗਈ। ਇਸ ਸਬੰਧੀ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਟੀਮ ਮੈਂਬਰ ਪਾਵੇਲ ਕੁੱਸਾ ਤੇ ਅਮੋਲਕ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਸ਼ਾਇਰ ਸੁਰਜੀਤ ਪਾਤਰ, ਨਾਟਕਕਾਰ ਤੇ ਲੇਖਕ ਸਵਰਾਜਬੀਰ ਅਤੇ ਜਮਹੂਰੀ ਹੱਕਾਂ ਦੀ ਉੱਘੀ ਕਾਰਕੁਨ ਨਵਸ਼ਰਨ ਸਣੇ ਹੋਰ ਸਾਹਿਤਕਾਰ, ਬੁੱਧੀਜੀਵੀ ਤੇ ਜਮਹੂਰੀ ਨੁਮਾਇੰਦੇ ਸ਼ਾਮਲ ਹੋਣਗੇ।





News Source link

- Advertisement -

More articles

- Advertisement -

Latest article