45.7 C
Patiāla
Saturday, May 18, 2024

ਪਾਕਿਸਤਾਨ ਨੇ 200 ਭਾਰਤੀ ਮਛੇਰਿਆਂ ਨੂੰ ਕਰਾਚੀ ਦੀ ਜੇਲ੍ਹ ਵਿਚੋਂ ਰਿਹਾਅ ਕੀਤਾ

Must read


ਇਸਲਾਮਾਬਾਦ/ਕਰਾਚੀ, 2 ਜੂਨ

ਪਾਕਿਸਤਾਨ ਨੇ ਅੱਜ ਕਰਾਚੀ ਦੀ ਇਕ ਜੇਲ੍ਹ ਵਿਚੋਂ 200 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਉਨ੍ਹਾਂ ਨੂੰ ਹੁਣ ਵਾਹਗਾ ਸਰਹੱਦ ਉਤੇ ਭਾਰਤੀ ਅਥਾਰਿਟੀ ਹਵਾਲੇ ਕੀਤਾ ਜਾਵੇਗਾ। ਪਾਕਿਸਤਾਨ ਸਰਕਾਰ ਨੇ 500 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਸੀ। ਪਿਛਲੇ ਮਹੀਨੇ ਪਾਕਿਸਤਾਨੀ ਸਰਕਾਰ ਨੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ। ਇਨ੍ਹਾਂ ਨੂੰ ਦੇਸ਼ ਦੇ ਸਮੁੰਦਰੀ ਖੇਤਰ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article