34.2 C
Patiāla
Friday, May 17, 2024

ਥਾਈਲੈਂਡ ਓਪਨ: ਕਿਰਨ ਜੌਰਜ ਕੁਆਰਟਰ ਫਾਈਨਲ ’ਚ, ਅਸ਼ਮਿਤਾ ਬਾਹਰ

Must read


ਬੈਂਕਾਕ: ਭਾਰਤ ਦੇ ਕਿਰਨ ਜੌਰਜ ਨੇ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਵਿੱਚ 26ਵੇਂ ਰੈਂਕ ’ਤੇ ਕਾਬਜ਼ ਚੀਨ ਦੇ ਵੇਂਗ ਹੋਂਗ ਯਾਂਗ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਹ ਪਹਿਲੀ ਵਾਰ ਹੈ, ਜਦੋਂ ਕਿਰਨ ਬੀਡਬਲਿਊਐੱਫ ਵਿਸ਼ਵ ਟੂਅਰ ਸੁਪਰ 500 ਈਵੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ। ਕਿਰਨ ਨੇ ਆਪਣੇ ਵਿਰੋਧੀ ਖਿਡਾਰੀ ਨੂੰ 21-11, 21-19 ਨਾਲ ਹਰਾ ਦਿੱਤਾ। ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਹਾਂਗਕਾਂਗ ਦੇ ਨਗ ਕਾ ਲੌਂਗ ਅੰਗੁਸ ਜਾਂ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਦੇ ਜੇਤੂ ਨਾਲ ਹੋਵੇਗਾ। ਦੂਜੇ ਪਾਸੇ 23 ਸਾਲ ਦੀ ਅਸ਼ਮਿਤਾ ਚਾਲੀਹਾ ਸਪੇਨ ਦੀ ਕੈਰੋਲੀਨਾ ਮਾਰੀਨ ਤੋਂ 18-21, 13-21 ਨਾਲ ਹਾਰ ਗਈ। -ਪੀਟੀਆਈ





News Source link

- Advertisement -

More articles

- Advertisement -

Latest article