44.5 C
Patiāla
Tuesday, May 21, 2024

ਭਾਰਤ ਦੀ ਵਿਕਾਸ ਦਰ 2023-24 ’ਚ ਬਰਕਰਾਰ ਰਹਿਣ ਦੀ ਸੰਭਾਵਨਾ

Must read


ਮੁੰਬਈ, 30 ਮਈ

ਆਰਬੀਆਈ ਨੇ ਅੱਜ ਕਿਹਾ ਕਿ ਭਾਰਤ ਦੀ ਵਿਕਾਸ ਦੀ ਦਰ 2023-24 ਵਿਚ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਰਿਜ਼ਰਵ ਬੈਂਕ ਨੇ ਅੱਜ ਜਾਰੀ ਆਪਣੀ ਸਾਲਾਨਾ ਰਿਪੋਰਟ ਵਿਚ ਵਰਤਮਾਨ ਭੂ-ਸਿਆਸੀ ਸਥਿਤੀਆਂ ਨਾਲ ਨਜਿੱਠਣ ਲਈ ਢਾਂਚਾਗਤ ਸੁਧਾਰਾਂ ਦੀ ਲੋੜ ਉਤੇ ਵੀ ਜ਼ੋਰ ਦਿੱਤਾ ਹੈ। ਆਰਬੀਆਈ ਨੇ ਨਾਲ ਹੀ ਕਿਹਾ ਕਿ ਟਿਕਾਊ ਵਾਧਾ ਦਰ ਹਾਸਲ ਕਰਨ ਲਈ ਵੀ ਸੁਧਾਰ ਜ਼ਰੂਰੀ ਹਨ। ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਆਲਮੀ ਪੱਧਰ ’ਤੇ ਸੁਸਤ ਵਾਧਾ ਦਰ, ਭੂ-ਰਾਜਨੀਤਕ ਤਣਾਅ ਤੇ ਆਲਮੀ ਵਿੱਤੀ ਪ੍ਰਣਾਲੀ ਵਿਚ ਦਬਾਅ ਦੀਆਂ ਤਾਜ਼ਾ ਘਟਨਾਵਾਂ ਦਾ ਵੀ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਕਾਰਨ ਵਿੱਤੀ ਬਾਜ਼ਾਰ ਵਿਚ ਅਸਥਿਰਤਾ ਆਉਂਦੀ ਹੈ ਤਾਂ ਇਸ ਨਾਲ ਵਾਧੇ ਲਈ ਜੋਖ਼ਮ ਪੈਦਾ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਰਚ 2023 ਵਿਚ ਕੁਝ ਵਿਕਸਿਤ ਅਰਥਚਾਰਿਆਂ ਵਿਚ ਬੈਂਕਾਂ ਦੇ ਡੁੱਬਣ ਕਾਰਨ ਵਿੱਤੀ ਸਥਿਰਤਾ ਲਈ ਪੈਦਾ ਹੋਏ ਜੋਖ਼ਮ ਕੁਝ ਹੱਦ ਤੱਕ ਘੱਟ ਗਏ ਹਨ, ਤੇ ਭਰੋਸਾ ਬਹਾਲ ਹੋਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ‘ਸੰਸਾਰ ਵਿਚ ਉਲਟ ਸਥਿਤੀਆਂ ਦੇ ਵਿਚਾਲੇ ਭਾਰਤੀ ਅਰਥਚਾਰੇ ਦੇ 2022-23 ਵਿਚ 7 ਪ੍ਰਤੀਸ਼ਤ (ਜੀਡੀਪੀ) ਦੀ ਦਰ ਨਾਲ ਵਧਦੇ ਰਹਿਣ ਦੀ ਸੰਭਾਵਨਾ ਹੈ।’ ਕੇਂਦਰੀ ਬੈਂਕ ਨੇ ਕਿਹਾ ਕਿ ਖ਼ਪਤਕਾਰਾਂ ਦੇ ਵਿਸ਼ਵਾਸ ਦੀ ਬਹਾਲੀ, ਖ਼ਰਚ ’ਚ ਲਗਾਤਾਰ ਸੁਧਾਰ, ਕੋਵਿਡ ਦੀਆਂ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਚੰਗੀ ਤਿਉਹਾਰੀ ਮੰਗ ਤੇ ਪੂੰਜੀਗਤ ਖ਼ਰਚ ਉਤੇ ਸਰਕਾਰ ਦੇ ਜ਼ੋਰ ਨਾਲ ਵਾਧੇ ਨੂੰ ਹੁਲਾਰਾ ਮਿਲਿਆ ਹੈ। ਹਾਲਾਂਕਿ ਮਹਿੰਗਾਈ ਕਾਰਨ ਨਿੱਜੀ ਖ਼ਪਤ ਕਮਜ਼ੋਰ ਰਹਿਣ, ਬਰਾਮਦ ਵਾਧੇ ਦੀ ਸੁਸਤ ਰਫ਼ਤਾਰ ਤੇ ਲਾਗਤ ਵਧਣ ਕਾਰਨ 2022-23 ਦੀ ਦੂਜੀ ਛਿਮਾਹੀ ਵਿਚ ਵਿਕਾਸ ਦਰ ਘਟੀ ਹੈ। ਰਿਪੋਰਟ ਮੁਤਾਬਕ ਆਰਬੀਆਈ ਨੇ ਕਿਹਾ ਕਿ ਉਹ ਡਿਜੀਟਲ ਮੁਦਰਾ ਦੀ ਪਾਇਲਟ ਯੋਜਨਾਵਾਂ ਦਾ ਵਿਸਤਾਰ ਕਰੇਗਾ। ਜ਼ਿਕਰਯੋਗ ਹੈ ਕਿ ਬੈਂਕ ਨੇ ਪਾਇਲਟ ਅਧਾਰ ’ਤੇ ਈ-ਰੁਪਿਆ ਵੀ ਜਾਰੀ ਕੀਤਾ ਸੀ। -ਪੀਟੀਆਈ

ਮੁੱਲ ਤੇ ਮਾਤਰਾ ਦੇ ਲਿਹਾਜ਼ ਨਾਲ ਮੁਦਰਾ ਪਸਾਰ ਵਧਿਆ

ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022-23 ਵਿਚ ਨੋਟਾਂ ਦੀ ਮੰਗ ਤੇ ਪੂਰਤੀ ਸਾਲਾਨਾ ਅਧਾਰ ’ਤੇ 1.6 ਪ੍ਰਤੀਸ਼ਤ ਵੱਧ ਸੀ। ਰਿਪੋਰਟ ਮੁਤਾਬਕ ਬੈਂਕ ਨੋਟ ਮੁੱਲ ਤੇ ਮਾਤਰਾ ਦੇ ਲਿਹਾਜ਼ ਨਾਲ 2022-23 ਦੌਰਾਨ ਸਰਕੁਲੇਸ਼ਨ ਵਿਚ ਕ੍ਰਮਵਾਰ 7.8 ਪ੍ਰਤੀਸ਼ਤ ਤੇ 4.4 ਪ੍ਰਤੀਸ਼ਤ ਦੀ ਦਰ ਨਾਲ ਵਧੇ ਹਨ। ਰਿਪੋਰਟ ਮੁਤਾਬਕ ਮੁੱਲ ਦੇ ਲਿਹਾਜ਼ ਨਾਲ 31 ਮਾਰਚ 2023 ਤੱਕ 500 ਰੁਪਏ ਤੇ 2 ਹਜ਼ਾਰ ਰੁਪਏ ਦੇ ਬੈਂਕ ਨੋਟਾਂ ਦੀ ਹਿੱਸੇਦਾਰੀ ਕੁੱਲ ਬੈਂਕ ਨੋਟਾਂ ਦੀ ਸਰਕੁਲੇਸ਼ਨ ਵਿਚ 87.9 ਪ੍ਰਤੀਸ਼ਤ ਸੀ। -ਪੀਟੀਆਈ



News Source link

- Advertisement -

More articles

- Advertisement -

Latest article