29 C
Patiāla
Thursday, May 16, 2024

ਆਪਣੇ ਤਮਗੇ ਗੰਗਾ ’ਚ ਵਹਾਉਣ ਲਈ ਬਜਰੰਗ, ਸਾਕਸ਼ੀ ਤੇ ਵਿਨੇਸ਼ ਹਰਿਦੁਆਰ ਪੁੱਜੇ

Must read


ਨਵੀਂ ਦਿੱਲੀ, 30 ਮਈ

ਦੇਸ਼ ਦੇ ਨਾਮੀ ਪਹਿਲਵਾਨ ਆਪਣੇ ਕੌਮਾਂਤਰੀ ਤੇ ਓਲਿੰਪਕ ਤਮਗੇ ਗੰਗਾ ’ਚ ਵਹਾਉਣ ਲਈ ਹਰਿਦੁਆਰ ਪੁੱਜ ਗਏ ਹਨ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਅੱਜ ਕੇਂਦਰ ਸਰਕਾਰ ਤੋਂ ਨਿਰਾਸ਼ ਹੋ ਕੇ ਕਿਹਾ ਕਿ ਉਹ ਅੱਜ ਹਰਿਦੁਆਰ ਵਿੱਚ ਗੰਗਾ ’ਚ ਆਪਣੇ ਸਾਰੇ ਕੌਮਾਂਤਰੀ ਤੇ ਓਲੰਪਿਕ ਤਮਗਿਆਂ ਨੂੰ ਸੁੱਟ ਦੇਣਗੇ। ਬਜਰੰਗ ਪੂਨੀਆ ਨੇ ਟਵੀਟ ਵਿੱਚ ਕਿਹਾ ਕਿ ਤਮਗੇ ਉਨ੍ਹਾਂ ਦੀ ਜਾਨ ਤੇ ਆਤਮਾ ਹਨ ਤੇ ਇਨ੍ਹਾਂ ਤੋਂ ਬਗੈਰ ਜ਼ਿੰਦਗੀ ਕੁੱਝ ਵੀ ਨਹੀਂ। ਇਸ ਲਈ ਤਮਗੇ ਗੰਗਾ ਵਿੱਚ ਸੁੱਟਣ ਬਾਅਦ ਉਹ ਇੰਡੀਆ ਗੇਟ ‘ਤੇ ਮਰਨ ਵਰਤ ’ਤੇ ਬੈਠਣਗੇ। ਦੇਸ਼ ਦੇ ਸ਼ਹੀਦਾਂ ਦੀ ਯਾਦਗਾਰ ’ਤੇ ਆਪਣੇ ਪ੍ਰਾਣ ਤਿਆਗ ਦੇਣਗੇ। ਉਸ ਨੇ ਕਿਹਾ ਅਪਵਿੱਤਰ ਤੰਤਰ ਆਪਣਾ ਕੰਮ ਕਰ ਰਿਹਾ ਹੈ ਤੇ ਉਹ ਆਪਣਾ। ਹੁਣ ਦੇਸ਼ ਦੀ ਜਨਤਾ ਨੇ ਫ਼ੈਸਲਾ ਕਰਨਾ ਹੈ ਕਿ ਉਸ ਨੇ ਧੀਆਂ ਨਾਲ ਖੜ੍ਹਨਾ ਹੈ ਜਾਂ ਸਫ਼ੈਦਪੋਸ਼ ਤੰਤਰ ਨਾਲ। ਭਲਵਾਨਾਂ ਦੀ ਨਾਰਾਜ਼ਗੀ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਜਿਨਸੀ ਸੋਸ਼ਣ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਦੌਰਾਨ ਦਿੱਲੀ ਪੁਲੀਸ ਦੇ ਸੂਤਰਾਂ ਨੇ ਕਿਹਾ ਹੈ ਕਿ ਇੰਡੀਆ ਗੇਟ ਯਾਦਗਾਰ ਹੈ ਤੇ ਇਹ ਪ੍ਰਦਰਸ਼ਨ ਸਥਾਨ ਨਹੀਂ ਹੈ। ਇਸ ਲਈ ਇਥੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।





News Source link

- Advertisement -

More articles

- Advertisement -

Latest article