ਸੂਡਾਨ ’ਚ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਮਰੇ ਭਾਰਤੀ ਨਾਗਰਿਕ ਦੀ ਲਾਸ਼ ਦੇਸ਼ ਪੁੱਜੀ

Must read


ਨਵੀਂ ਦਿੱਲੀ, 20 ਮਈ

ਸੂਡਾਨ ਵਿੱਚ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਅਲਬਰਟ ਅਗਸਟੀਨ ਨਾਮਕ ਭਾਰਤੀ ਨਾਗਰਿਕ ਦੀ ਦੇਹ ਦੇਸ਼ ਪੁੱਜ ਗਈ ਹੈ। ਸੂਡਾਨ ਵਿੱਚ ਭਾਰਤੀ ਦੂਤਾਵਾਸ ਅਨੁਸਾਰ ਲਾਸ਼ ਨੂੰ ਸੀ-17 ਏਅਰਫੋਰਸ ਜਹਾਜ਼ ਵਿੱਚ ਭਾਰਤ ਲਿਆਂਦਾ ਗਿਆ। ਅਲਬਰਟ ਅਗਸਟੀਨ ਨੂੰ ਗੋਲੀ ਲੱਗੀ ਸੀ ਅਤੇ 15 ਅਪਰੈਲ ਨੂੰ ਉਸ ਦੀ ਮੌਤ ਹੋ ਗਈ ਸੀ। ਕੇਰਲ ਦੇ ਕੰਨੂਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਧਾਕਰਨ ਨੇ 16 ਅਪਰੈਲ ਨੂੰ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਉਸ ਦੀ ਦੇਹ ਨੂੰ ਵਾਪਸ ਭੇਜਣ ਲਈ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ ਸੀ।



News Source link
#ਸਡਨ #ਚ #ਹਸ #ਦਰਨ #ਗਲ #ਲਗਣ #ਕਰਨ #ਮਰ #ਭਰਤ #ਨਗਰਕ #ਦ #ਲਸ਼ #ਦਸ਼ #ਪਜ

- Advertisement -

More articles

- Advertisement -

Latest article