39 C
Patiāla
Wednesday, May 15, 2024

ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਹੁਸਾਮੂਦੀਨ ਨੇ ਸੈਮੀਫਾਈਨਲ ’ਚ ਵਾਕਓਵਰ ਦਿੱਤਾ; ਕਾਂਸੀ ਦੇ ਤਗ਼ਮੇ ਨਾਲ ਕੀਤਾ ਸਬਰ

Must read


ਤਾਸ਼ਕੰਦ, 12 ਮਈ

ਭਾਰਤੀ ਮੁੱਕੇਬਾਜ਼ ਮੁਹੰਮਦ ਹੁਸਾਮੂਦੀਨ ਨੇ ਗੋਡੇ ਦੀ ਸੱਟ ਕਾਰਨ ਅੱਜ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੈਮੀਫਾਈਨਲ ਮੁਕਾਬਲੇ ’ਚੋਂ ਆਪਣਾ ਨਾਮ ਵਾਪਸ ਲੈ ਲਿਆ ਅਤੇ ਕਾਂਸੀ ਦੇ ਤਗ਼ਮੇ ਨਾਲ ਆਪਣਾ ਸਫਰ ਕੀਤਾ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ ਇੱਕ ਬਿਆਨ ’ਚ ਦੱਸਿਆ, ‘‘ਹੁਸਾਮੂਦੀਨ ਨੂੰ ਬੁਲਗਾਰੀਆ ਦੇ ਜੇ. ਡਿਆਜ਼ ਇਬਾਨੇਜ਼ ਖ਼ਿਲਾਫ਼ ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਗੋਡੇ ਦੀ ਸੱਟ ਲੱਗੀ ਸੀ ਅਤੇ ਅੱਗੇ ਨਾ ਖੇਡਣ ਦੀ ਸਲਾਹ ਮਿਲੀ ਸੀ।’’ ਹੁਸਾਮੂਦੀਨ ਦਾ ਸੈਮੀਫਾਈਨਲ ਮੁਕਾਬਲਾ ਕਿਊਬਾ ਦੇ ਸੈਡੇਲ ਹੋਰਟਾ ਨਾਲ ਹੋਣਾ ਸੀ। -ਪੀਟੀਆਈ





News Source link

- Advertisement -

More articles

- Advertisement -

Latest article