42.3 C
Patiāla
Wednesday, May 15, 2024

ਅਮਰੀਕਾ: ਵਾਹਨ ਚਾਲਕ ਨੇ ਬੱਸ ਅੱਡੇ ’ਤੇ ਖੜ੍ਹੇ ਲੋਕਾਂ ਨੂੰ ਟੱਕਰ ਮਾਰੀ; 8 ਮੌਤਾਂ

Must read


ਹਿਊਸਟਨ, 8 ਮਈ

ਅਮਰੀਕੀ ਰਾਜ ਟੈਕਸਸ ਵਿਚ ਇਕ ਡਰਾਈਵਰ ਨੇ ਪ੍ਰਵਾਸੀ ਪਨਾਹ ਕੇਂਦਰ ਦੇ ਬਾਹਰ ਬੱਸ ਸਟਾਪ ਉਤੇ ਖੜ੍ਹੇ ਲੋਕਾਂ ਉਤੇ ਵਾਹਨ ਚੜ੍ਹਾ ਦਿੱਤਾ। ਟੱਕਰ ਨਾਲ ਕਰੀਬ 8 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ ਕਈ ਆਵਾਸੀ ਹਨ। ਕਈ ਲੋਕ ਫੱਟੜ ਹੋ ਗਏ ਹਨ। ਇਹ ਘਟਨਾ ਐਤਵਾਰ ਇਕ ਬੱਸ ਸਟਾਪ ਉਤੇ ਵਾਪਰੀ ਜੋ ਕਿ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਇਕ ‘ਸ਼ੈਲਟਰ’ ਓਜ਼ਾਨੈਮ ਸੈਂਟਰ ਨੇੜੇ ਹੈ। ਬਰਾਊਨਜ਼ਵਿਲੇ ਪੁਲੀਸ ਨੇ ਦੱਸਿਆ ਕਿ ਸੱਤ ਲੋਕ ਮੌਕੇ ਉਤੇ ਹੀ ਮਾਰੇ ਗਏ। ਸਟਾਪ ਉਤੇ ਇਹ ਲੋਕ ਬੱਸ ਉਡੀਕ ਰਹੇ ਸਨ ਤੇ ਬੱਸ ਅੱਡੇ ਜਾਂ ਹਵਾਈ ਅੱਡੇ ਜਾਣ ਦੀ ਤਿਆਰੀ ਵਿਚ ਸਨ। ਪਨਾਹ ਕੇਂਦਰ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਇਕ ‘ਗੈਰ-ਸਾਧਾਰਨ’ ਘਟਨਾ ਹੈ, ਅਸੀਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ।’ ਪੁਲੀਸ ਨੇ ਡਰਾਈਵਰ ਤੇ ਬਰਾਊਨਜ਼ਵਿਲੇ ਦੇ ਇਕ ਵਾਸੀ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੇਖਿਆ ਜਾਵੇਗਾ ਕਿ ਕੀ ਚਾਲਕਾਂ ਨੇ ਗੱਡੀ ਜਾਣਬੁੱਝ ਕੇ ਬਸ ਸਟਾਪ ਉਤੇ ਖੜ੍ਹੇ ਲੋਕਾਂ ਵਿਚ ਮਾਰੀ ਸੀ। ਦਸ ਲੋਕਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਘਟਨਾ ਵਿਚ ਪ੍ਰਵਾਸੀਆਂ ਦੇ ਮਾਰੇ ਜਾਣ ਕਾਰਨ ਕਈ ਏਜੰਸੀਆਂ ਵੀ ਪੁਲੀਸ ਦੀ ਜਾਂਚ ਵਿਚ ਮਦਦ ਕਰ ਰਹੀਆਂ ਹਨ ਕਿਉਂਕਿ ਇਨ੍ਹਾਂ ਦੇ ਕੇਸ ਬਾਰਡਰ ਪੈਟਰੋਲ, ਐਫਬੀਆਈ ਦੇ ਕੋਲ ਹਨ। ਘਟਨਾ ਨੇੜਲੇ ਪਨਾਹ ਕੇਂਦਰ ਵਿਚ ਰਹਿ ਰਹੇ ਇਹ ਲੋਕ ਪੱਕੇ ਤੌਰ ’ਤੇ ਮਕਾਨ ਮਿਲਣ ਦੀ ਉਡੀਕ ਵਿਚ ਸਨ। ਇਹ ਵੈਨਜ਼ੁਏਲਾ ਨਾਲ ਸਬੰਧਤ ਦੱਸੇ ਜਾ ਰਹੇ ਹਨ। -ਪੀਟੀਆਈ





News Source link

- Advertisement -

More articles

- Advertisement -

Latest article