ਚੰਡੀਗੜ੍ਹ, 4 ਮਈ
ਕਾਂਗਰਸ ਨੇ ਅੱਜ ਸ਼ਿਮਲਾ ਨਗਰ ਨਿਗਮ ਦੇ 34 ‘ਚੋਂ 20 ਵਾਰਡਾਂ ‘ਤੇ ਜਿੱਤ ਦਰਜ ਕਰਕੇ ਭਾਜਪਾ ਨੂੰ ਨਿਗਮ ਦੀ ਸੱਤਾ ਤੋਂ ਬਾਹਰ ਕਰ ਦਿੱਤਾ। ਛੇ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਹੁਣ ਤੱਕ ਭਾਜਪਾ ਨੇ 7 ਤੇ ਸੀਪੀਐੱਮ ਨੇ ਇਕ ਸੀਟ ਜਿੱਤੀ ਹੈ। 2017 ਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਹਾਰ ਗਈ ਹੈ ਅਤੇ ਸਿਰਫ਼ 12 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਸੀ।