30.9 C
Patiāla
Thursday, May 16, 2024

ਵਿਸਾਖੀ ਮਨਾਉਣ ਲਈ ਅੱਜ ਪਾਕਿਸਤਾਨ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

Must read


ਅੰਮ੍ਰਿਤਸਰ, 9 ਅਪਰੈਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਅਗਵਾਈ ਹੇਠ ਅਧੀਨ 1052 ਸ਼ਰਧਾਲੂਆਂ ਦਾ ਜਥਾ ਵਿਸਾਖੀ ਮਨਾਉਣ ਲਈ ਅੱਜ ਅੰਮ੍ਰਿਤਸਰ ਤੋਂ  ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਲਈ ਅਟਾਰੀ ਵਾਹਗਾ ਬਾਰਡਰ ਰਾਹੀਂ ਰਵਾਨਾ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ, ‘‘ਸਾਨੂੰ 1052 ਲੋਕਾਂ ਦੇ ਵੀਜ਼ੇ ਮਿਲੇ ਹਨ। ਉਹ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਨਗੇ।’’ ਇਸੇ ਦੌਰਾਨ ਪਾਕਿਸਤਾਨ ਲਈ ਰਵਾਨਾ ਹੋ ਰਹੇ ਇੱਕ ਸ਼ਰਧਾਲੂ ਅਵਤਾਰ ਸਿੰਘ ਨੇ ਕਿਹਾ, ‘‘ਇਹ ਸਾਡੀ ਲੰਬੇ ਸਮੇਂ ਤੋਂ ਤਾਂਘ ਸੀ, ਅਸੀਂ ਪਾਕਿਸਤਾਨ ਜਾ ਕੇ ਆਪਣੇ ਗੁਰਦੁਆਰੇ ਅਤੇ ਆਪਣੇ ਗੁਰੂ ਦੇ ਅਸਥਾਨ ’ਤੇ ਜਾ ਕੇ ਸੀਸ ਨਿਵਾਈੲੇ ਮੱਥਾ ਟੇਕੀਏ ਅਤੇ ਦਰਸ਼ਨ (ਦਰਸ਼ਨ) ਕਰਨ ਜਾ ਰਹੇ ਹਾਂ। ਗੁਰਧਾਮਾਂ ਦੇ ਪਹਿਲੀ ਵਾਰ ਦਰਸ਼ਨ ਕਰਨ ਜਾਣ ਲਈ ਅਸੀਂ ਬਹੁਤ ਉਤਸ਼ਾਹਿਤ ਅਤੇ ਬਹੁਤ ਖੁਸ਼ ਹਾਂ।’’ -ਏਐੱਨਆਈ

ਪਾਕਿਸਤਾਨ ਲਈ ਰਾਵਾਨਾ ਹੋਣ ਤੋਂ ਪਹਿਲਾਂ ਅਟਾਰੀ ਵਾਹਗਾ ਸਰਹੱਦ ਨੇੜੇ ਖੜ੍ਹੇ ਸਿੱਖ ਸ਼ਰਧਾਲੂ। -ਫੋਟੋ: ਦਿਲਬਾਗ ਸਿੰਘ





News Source link

- Advertisement -

More articles

- Advertisement -

Latest article