44.8 C
Patiāla
Friday, May 17, 2024

ਕੈਨੇਡਾ: ਬ੍ਰਿਟਿਸ਼ ਕੋਲੰਬੀਆ ’ਚ ਸਿੱਖ ਵਿਦਿਆਰਥੀ ਦੀ ਕੁੱਟਮਾਰ

Must read


ਟੋਰਾਂਟੋ, 20 ਮਾਰਚ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਭਾਰਤ ਦੇ ਸਿੱਖ ਵਿਦਿਆਰਥੀ ’ਤੇ ਅਣਪਛਾਤਿਆਂ ਦੇ ਸਮੂਹ ਨੇ ਹਮਲਾ ਕਰ ਦਿੱਤਾ। ਹਮਲੇ ’ਚ ਵਿਦਿਆਰਥੀ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਗਗਨਦੀਪ ਸਿੰਘ (21) ਨੂੰ 17 ਮਾਰਚ ਨੂੰ ਹਾਈਵੇਅ 97 ਅਤੇ ਕੇਲੋਨਾ ਵਿੱਚ ਮੈਕਕਰੀ ਰੋਡ ਨੇੜੇ ਬੱਸ ਤੋਂ ਉਤਰਨ ਤੋਂ ਬਾਅਦ ਕੁੱਟਿਆ ਗਿਆ। ਗਗਨਦੀਪ ਕਰਿਆਨੇ ਦੀ ਖਰੀਦਦਾਰੀ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ, ਜਦੋਂ ਬੱਸ ‘ਤੇ ਉਸ ਦੀ ਮੁੰਡਿਆਂ ਦੇ ਝੜਪ ਹੋ ਗਈ। ਵਿਦਿਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ‘ਤੇ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ। 



News Source link
#ਕਨਡ #ਬਰਟਸ਼ #ਕਲਬਆ #ਚ #ਸਖ #ਵਦਆਰਥ #ਦ #ਕਟਮਰ

- Advertisement -

More articles

- Advertisement -

Latest article