42.9 C
Patiāla
Sunday, May 19, 2024

ਮੋਰਬੀ ਪੁਲ ਹਾਦਸਾ: ਓਰੇਵਾ ਗਰੁੱਪ ਦੇ ਐੱਮਡੀ ਜੈਸੁੱਖ ਪਟੇਲ ਖ਼ਿਲਾਫ਼ ਦੋਸ਼ ਪੱਤਰ ਦਾਖਲ

Must read


ਮੋਰਬੀ (ਗੁਜਰਾਤ), 10 ਮਾਰਚ

ਗੁਜਰਾਤ ਦੇ ਮੋਰਬੀ ਕਸਬੇ ਵਿੱਚ ਪਿਛਲੇ ਸਾਲ ਇੱਕ ਤਾਰਾਂ ਵਾਲਾ ਪੁਲ ਦੇ ਟੁੱਟਣ ਨਾਲ ਸਬੰਧਤ ਮਾਮਲੇ ਵਿੱਚ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਜੈਸੁਖ ਪਟੇਲ ਦੇ ਖ਼ਿਲਾਫ਼ ਇੱਥੇ ਇੱਕ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਹਾਦਸੇ ਵਿੱਚ 135 ਲੋਕਾਂ ਦੀ ਮੌਤ ਹੋ ਗਈ ਸੀ। ਪਟੇਲ ਦੇ ਵਕੀਲ ਹਰੇਸ਼ ਮਹਿਤਾ ਨੇ ਦੱਸਿਆ ਕਿ ਪੁਲੀਸ ਨੇ ਵੀਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐੱਮ.ਜੇ. ਖ਼ਾਨ ਦੀ ਅਦਾਲਤ ’ਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ। ਇਸ ਤੋਂ ਬਾਅਦ ਪਟੇਲ ਦੇ ਕੇਸ ਨੂੰ ਸ਼ੁੱਕਰਵਾਰ ਨੂੰ ਉਸ ਦੇ ਅਤੇ 9 ਹੋਰ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਲਈ ਸੈਸ਼ਨ ਕੋਰਟ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਮਹਿਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਹੁਣ 17 ਮਾਰਚ ਤੋਂ ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀ.ਸੀ. ਜੋਸ਼ੀ ਦੀ ਅਦਾਲਤ ਵਿੱਚ ਹੋਵੇਗੀ। -ਏਜੰਸੀ



News Source link

- Advertisement -

More articles

- Advertisement -

Latest article