39.5 C
Patiāla
Thursday, May 16, 2024

ਸੜਕ ਹਾਦਸੇ ’ਚ ਪੋਲਿੰਗ ਅਧਿਕਾਰੀ ਦੀ ਮੌਤ, ਚਾਰ ਜ਼ਖ਼ਮੀ

Must read


ਸ਼ਿਲੌਂਗ, 26 ਫਰਵਰੀ

ਮੇਘਾਲਿਆ ਦੇ ਵੈਸਟ ਗਾਰੋ ਹਿਲਜ਼ ਜ਼ਿਲ੍ਹੇ ਵਿੱਚ ਚੋਣ ਅਧਿਕਾਰੀਆਂ ਨੂੰ ਲਿਜਾ ਰਿਹਾ ਵਾਹਨ ਪਲਟ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਵਿੱਚ ਇੱਕ ਪੋਲਿੰਗ ਅਧਿਕਾਰੀ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮੇਘਾਲਿਆ ਦੇ ਮੁੱਖ ਚੋਣ ਅਧਿਕਾਰੀ ਐੱਫਆਰ ਖਾਰਕੋਨਗੋਰ ਨੇ ਦੱਸਿਆ ਕਿ ਇਹ ਹਾਦਸਾ ਸ਼ਨਿੱਚਰਵਾਰ ਨੂੰ ਪੋਤਾਮਤੀ ਪਿੰਡ ਵਿੱਚ ਵਾਪਰਿਆ। ਇਹ ਵਾਹਨ ਚੋਣ ਅਧਿਕਾਰੀਆਂ ਨੂੰ ਟਿਕਰੀਕਿੱਲਾ ਵਿਧਾਨ ਸਭਾ ਹਲਕੇ ਦੇ ਜੰਗਰਾਪਾਰਾ ਪੋਲਿੰਗ ਸਟੇਸ਼ਨ ’ਤੇ ਲਿਜਾ ਰਿਹਾ ਸੀ। ਹਾਦਸੇ ਵਿੱਚ ਪੋਲਿੰਗ ਅਫਸਰ ਚੇਸ਼ਮ ਸੀ. ਮਰਕ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਮਰਕ ਨੇ ਅੱਜ ਸਵਰੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਸੀਈਓ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। -ਆਈਏਐੱਨਐੱਸ



News Source link

- Advertisement -

More articles

- Advertisement -

Latest article