34.2 C
Patiāla
Friday, May 17, 2024

ਡਾ. ਰਾਜੀਵ ਰਘੂਵੰਸ਼ੀ ਭਾਰਤ ਦੇ ਨਵੇਂ ਡਰੱਗ ਕੰਟਰੋਲਰ ਨਿਯੁਕਤ

Must read


ਨਵੀਂ ਦਿੱਲੀ, 22 ਫਰਵਰੀ

ਭਾਰਤੀ ਫਾਰਮਾਕੋਪੀਆ ਕਮਿਸ਼ਨ ਦੇ ਸਕੱਤਰ-ਕਮ-ਵਿਗਿਆਨਕ ਡਾਇਰੈਕਟਰ ਰਾਜੀਵ ਸਿੰਘ ਰਘੂਵੰਸ਼ੀ ਨੂੰ ਅੱਜ ਭਾਰਤ ਦਾ ਨਵਾਂ ਡਰੱਗ ਕੰਟਰੋਲਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅਧਿਕਾਰਤ ਹੁਕਮਾਂ ਵਿੱਚ ਦਿੱਤੀ ਗਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਪਿਛਲੇ ਮਹੀਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਦੇ ਅਹੁਦੇ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਹੈ, ‘‘ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਭਾਰਤੀ ਫਾਰਮਾਕੋਪੀਆ ਕਮਿਸ਼ਨ ਦੇ ਸਕੱਤਰ-ਕਮ-ਵਿਗਿਆਨਕ ਡਾਇਰੈਕਟਰ ਰਾਜੀਵ ਸਿੰਘ ਰਘੂਵੰਸ਼ੀ ਨੂੰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਸੰਸਥਾ (ਸੀਡੀਐੱਸਸੀਓ) ਦੇ ਡਰੱਗ ਕੰਟਰੋਲਰ (ਭਾਰਤ) ਦੇ ਅਹੁਦੇ ’ਤੇ ਨਿਯੁਕਤ ਕਰਨ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article