30.2 C
Patiāla
Thursday, May 9, 2024

ਲੋਕਤੰਤਰ ’ਚ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਹੀ ਵੱਡੇ ਹੁੰਦੇ ਹਨ, ਨਾ ਕਿ ‘ਥੋਪੇ’ ਹੋਏ: ਮਾਨ

Must read


ਚੰਡੀਗੜ੍ਹ, 14 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਨਿਸ਼ਾਨਾ ਲਾਉਂਦਿਆਂ ਅੱਜ ਇਥੇ ਵਿਧਾਨ ਸਭਾ ’ਚ ਨਵੇਂ ਵਿਧਾਇਕਾਂ ਦੇ ਟ੍ਰੇਨਿੰਗ ਸੈਸ਼ਨ ’ਚ ਕਿਹਾ ਕਿ ਲੋਕਤੰਤਰ ‘ਚ ਚੁਣੇ ਨੁਮਾਇੰਦੇ ਹੀ ਵੱਡੇ ਹੁੰਦੇ ਨੇ ਨਾ ਕਿ ਕਿਸੇ ਵੱਲੋਂ ‘ਥੋਪਿਆ’। ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹੀ ਲੋਕ ਹਿਤ ਦੀ ਗੱਲ ਕਰਦੇ ਨੇ, ਜਿਸ ਕਾਨੂੰਨ ਨਾਲ ਸਾਡੇ ਤੋਂ ਕੋਈ ਜੁਆਬ ਮੰਗਦਾ ਹੈ ਉਸੇ ਕਾਨੂੰਨ ਨਾਲ ਅਸੀਂ ਜੁਆਬ ਵੀ ਦੇਵਾਂਗੇ। ਸਾਡੇ ਲਈ ਪੰਜਾਬ ਤੇ ਪੰਜਾਬੀ ਅਹਿਮੀਅਤ ‘ਤੇ ਸਨ ਤੇ ਹਮੇਸ਼ਾ ਰਹਿਣਗੇ।’ ਸ੍ਰੀ ਪੁਰੋਹਿਤ ਨੇ ਪੰਜਾਬ ਸਰਕਾਰ ਦੇ ਬੀਤੇ ਸਮੇਂ ’ਚ ਕੀਤੀਆਂ ਨਿਯੁਕਤੀਆਂ ’ਤੇ ਕੰਮਾਂ ਬਾਰੇ ਜਾਣਕਾਰੀ ਮੰਗੀ ਹੈ। ਸ੍ਰੀ ਮਾਨ ਨੇ ਕਿਹਾ,‘ ਵਿਚਾਰਕ ਮਤਭੇਦ ਲੋਕਤੰਤਰ ਦੀ ਖੂਬਸੂਰਤੀ ਹੈ। ਵਿਰੋਧੀ ਧਿਰ ਦਾ ਰੋਲ ਹਰ ਇੱਕ ਸਦਨ ਲਈ ਬਹੁਤ ਅਹਿਮ ਹੁੰਦਾ ਹੈ, ਅਸੀਂ ਵੀ ਵਿਰੋਧੀ ਧਿਰ ‘ਚ ਹੁੰਦੇ ਹੋਏ ਆਪਣਾ ਫ਼ਰਜ਼ ਅਦਾ ਕੀਤਾ ਹੈ। ਇੱਥੇ ਵੀ ਅਸੀਂ ਚਾਹੁੰਦੇ ਹਾਂ ਕਿ ਵਿਰੋਧੀ ਧਿਰ ਨੂੰ ਸਮਾਂ ਮਿਲੇ ਤਾਂ ਜੋ ਪੰਜਾਬ ਦੇ ਗੰਭੀਰ ਮਸਲਿਆਂ ‘ਤੇ ਵਧੀਆ ਬਹਿਸ ਹੋਵੇ।’





News Source link

- Advertisement -

More articles

- Advertisement -

Latest article