37.7 C
Patiāla
Sunday, May 19, 2024

ਸਕੈਲੋਨੀ, ਐਂਸੇਲੋਟੀ ਤੇ ਗਾਰਡਿਓਲਾ ਫੀਫਾ ਕੋਚ ਪੁਰਸਕਾਰ ਲਈ ਨਾਮਜ਼ਦ

Must read


ਜ਼ਿਊਰਿਖ, 10 ਫਰਵਰੀ

ਲਿਓਨੈੱਲ ਸਕੈਲੋਨੀ, ਕਾਰਲੋ ਐਂਸੇਲੋਟੀ ਤੇ ਪੈਪ ਗਾਰਡਿਓਲਾ ਨੂੰ ਫੀਫਾ ਦੇ ‘ਸਰਵੋਤਮ ਕੋਚ’ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਜਦਕਿ ਵਿਸ਼ਵ ਕੱਪ ਵਿੱਚ ਸੈਮੀ ਫਾਈਨਲ ਤੱਕ ਪਹੁੰਚੀ ਮੋਰੱਕੋ ਦੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵਾਲਿਦ ਰੈਗਰਾਗੁਈ ਨੂੰ ਲੋੜ ਮੁਤਾਬਕ ਵੋਟ ਨਹੀਂ ਮਿਲੇ।

ਦੁਨੀਆਂ ਭਰ ਵਿੱਚ ਕੋਚਾਂ ਤੇ ਕਪਤਾਨਾਂ ਦੀ ਚੋਣ ਕਮੇਟੀ, ਚੋਣਵੇਂ ਮੀਡੀਆ ਤੇ ਪ੍ਰਸ਼ੰਸਕਾਂ ਨੇ ਆਨਲਾਈਨ ਵੋਟਿੰਗ ਵਿੱਚ ਅਰਜਨਟੀਨਾ ਦੇ ਸਕੈਲੋਨੀ, ਰਿਆਲ ਮੈਡ੍ਰਿਡ ਦੇ ਐਂਸੇਲੋਟੀ ਤੇ ਮਾਨਚੈਸਟਰ ਸਿਟੀ ਦੇ ਗਾਰਡਿਓਲਾ ਨੂੰ ਸਾਲ 2022 ਦੇ ‘ਫੀਫਾ ਸਰਬੋਤਮ ਕੋਚ’ ਪੁਰਸਕਾਰ ਦੇ ਫਾਈਨਲ ਲਈ ਨਾਮਜ਼ਦ ਕੀਤਾ ਹੈ। -ਏਪੀ





News Source link

- Advertisement -

More articles

- Advertisement -

Latest article