29.1 C
Patiāla
Saturday, May 4, 2024

ਜ਼ਗਰੇਬ ਕੁਸ਼ਤੀ ਓਪਨ: ਅਮਨ ਸਹਿਰਾਵਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

Must read


ਜ਼ਗਰੇਬ (ਕ੍ਰੋਏਸ਼ੀਆ): ਭਾਰਤ ਦੇ ਪਹਿਲਵਾਨ ਅਮਨ ਸਹਿਰਾਵਤ ਨੇ ਇੱੱਥੇ ਜ਼ਗਰੇਬ ਓਪਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅਮਨ (17) ਨੇ ਕਾਂਸੀ ਦੇ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਅਮਰੀਕਾ ਦੇ ਜ਼ੇਨ ਰੇਅ ਰੋਡਸ ਰਿਚਰਡ ਨੂੰ 10-4 ਨਾਲ ਹਰਾਇਆ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਜਾਪਾਨ ਦੇ ਨਿਸ਼ੀਯੂਚੀ ਕੋਲੋਂ ਹਾਰਨ ਤੋਂ ਪਹਿਲਾਂ ਅਮਨ ਨੇ ਰੇਪਚੇਜ ਰਾਊਂਡ ਲਈ ਕੁਆਲੀਫਾਈ ਕਰਨ ਵਾਸਤੇ ਕੁਆਰਟਰ ਫਾਈਨਲ ਵਿੱਚ ਜੌਰਜੀਆ ਦੇ ਰੌਬਰਟੀ ਡਿੰਗਾਸ਼ਵਿਲੀ ਨੂੰ ਹਰਾਇਆ ਸੀ। ਫਾਈਨਲ ਵਿੱਚ ਅਜ਼ਰਬਾਇਜਾਨ ਦੇ ਅਲੀਅਬਾਸ ਰਜ਼ਾਦੇ ਨੇ ਜਾਪਾਨ ਦੇ ਯੂਤੋ ਨਿਸ਼ੀਯੂੁਚੀ ਨੂੰ 2-0 ਨਾਲ ਹਰਾ ਕੇ ਸੋਨ ਤਗ਼ਮਾ ਹਾਸਲ ਕੀਤਾ। ਇੱਕ ਹੋਰ ਮੁਕਾਬਲੇ ਵਿੱਚ ਜੌਰਜੀਆ ਦੇ ਬੈਕਾ ਬੁਜੀਆਸ਼ਵਿਲੀ ਨੇ ਅਜ਼ਰਬਾਈਜਾਨ ਦੇ ਇਸਲਾਮ ਬਜ਼ਰਗਾਨੋਵ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ





News Source link

- Advertisement -

More articles

- Advertisement -

Latest article