27.2 C
Patiāla
Monday, April 29, 2024

ਜੋਸ਼ੀਮੱਠ ਵਿੱਚ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ

Must read


ਦੇਹਰਾਦੂਨ/ਗੋਪੇਸ਼ਵਰ: ਉੱਤਰਾਖੰਡ ਦੇ ਜੋਸ਼ੀਮੱਠ ਵਿੱਚ ਅੱਜ ਸੈਂਕੜੇ ਸਥਾਨਕ ਲੋਕ ਸੜਕਾਂ ’ਤੇ ਉਤਰ ਆਏ ਅਤੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕੀਤੀ ਜਾ ਰਹੀ ਇਕ ਰੈਲੀ ਦਾ ਹਿੱਸਾ ਬਣੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਤੇ ਸਰਕਾਰ ਇਸ ਧੱਸ ਰਹੇ ਸ਼ਹਿਰ ਨੂੰ ਬਚਾਉਣ ਲਈ ਬੜੀ ਧੀਮੀ ਰਫਤਾਰ ਨਾਲ ਉਪਰਾਲੇ ਕਰਨ ਵਿੱਚ ਲੱਗੇ ਹੋਏ ਹਨ। ਜੋਸ਼ੀਮੱਠ ਬਚਾਓ ਸੰਘਰਸ਼ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਦੇ ਸਥਾਈ ਮੁੜਵਸੇਬੇ ਅਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸਰਕਾਰ ’ਤੇ ਦਬਾਅ ਪਾਉਣ ਲਈ ਰੈਲੀ ਕਰਨ ਦਾ ਸੱਦਾ ਦਿੱਤਾ ਗਿਆ ਸੀ। ਕਮੇਟੀ ਦੇ ਬੁਲਾਰੇ ਕਮਲ ਰਤੂੜੀ ਨੇ ਕਿਹਾ, ‘‘ਜੋਸ਼ੀਮੱਠ ਨੂੰ ਬਚਾਉਣ ਲਈ ਫ਼ੌਰੀ ਉਪਰਾਲਿਆਂ ਦੀ ਲੋੜ ਹੈ ਜੋ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਨਹੀਂ ਕੀਤੇ ਜਾ ਰਹੇ ਹਨ। ਬਦਰੀਨਾਥ ਦੀ ਤਰਜ਼ ’ਤੇ ਸਥਾਨਕ ਲੋਕਾਂ ਦਾ ਸਥਾਈ ਮੁੜਵਸੇਬਾ ਤੇ ਮੁਆਵਜ਼ਾ ਅਤੇ ਐੱਨਟੀਪੀਸੀ ਪ੍ਰਾਜੈਕਟ ਹਟਾਉਣਾ ਕੁਝ ਅਜਿਹਾ ਮੁੱਦੇ ਹਨ ਜੋ ਅਜੇ ਵੀ ਹੱਲ ਨਹੀਂ ਹੋਏ ਹਨ।’’ ਪ੍ਰਦਰਸ਼ਨਕਾਰੀਆਂ ਨੇ ਤਪੋਵਨ ਟੈਕਸੀ ਸਟੈਂਡ ਤੋਂ ਰੈਲੀ ਕੱਢੀ ਜੋ ਕਿ ਮੇਨ ਰੋਡ ਤੋਂ ਹੁੰਦੀ ਹੋਈ ਸਿੰਘਧਰ ਵਾਰਡ ਵਿੱਚ ਵੇਦ ਵੇਦਾਂਗ ਗਰਾਊਂਡ ’ਚ ਪਹੁੰਚੀ। ਇਸ ਦੌਰਾਨ ਸਥਾਨਕ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article