Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

Hacklink panel

sakarya escort bayan

casibom güncel giriş

koora live

mariobet

Mariobet

sekabet

casibom giriş

dedektör

holiganbet

jojobet

jojobet

Antalya Escort Bayan

betsat

ultrabet giriş

lunabet

piabellacasino

setrabet

jojobet giriş

holiganbet giriş

Antalya Escort Bayan

jojobet

kingroyal

meritking

koora live

maritbet

Hacklink panel

test55

Hacklink panel

Hacklink giriş

betixir

padişahbet

casibom

casibom

deneme bonusu veren siteler

meritking

meritking

meritking

meritking

madridbet

meritking

spyhackerz

jojobet

uyuşturucu satın al

royalbet

casibom

1xbet

vdcasino

vdcasino

royalbet

pashagaming

artemisbet

30.8 C
Patiāla
Wednesday, July 8, 2026

ਖ਼ੈਰ ਹੋਵੇ ਸਹੀ…

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਖ਼ੈਰ ਹੋਵੇ ਸਹੀ, ਬਹੁਤ ਚਿਰ ਹੋਇਆ ਮਿੱਤਰ ਦਾ ਕੋਈ ਖ਼ਤ ਹੀ ਨਹੀਂ ਆਇਆ। ਪਹਿਲਾਂ ਤਾਂ ਅਜਿਹਾ ਕਦੇ ਨਹੀਂ ਸੀ ਹੁੰਦਾ। ਉਸ ਦਾ ਖ਼ਤ ਆਉਣਾ ਮੇਰੇ ਲਈ ਨਿੱਤਨੇਮ ਵਰਗਾ ਸੀ। ਖ਼ਤ ਜੋ ਉਸ ਦੀਆਂ ਸੱਤਾਂ ਖੈਰਾਂ ਲੈ ਕੇ ਮੇਰੇ ਦਰੀਂ ਦਸਤਕ ਦਿੰਦਾ ਸੀ। ਖ਼ੈਰ ਸੁੱਖ ਦੱਸਦੇ ਰਹੀਏ ਤਾਂ ਬੰਦਾ ਜਿਉਂਦਾ ਹੈ। ਖ਼ਤ ਨਾ ਆਵੇ ਤਾਂ ਮਨ ਵਿੱਚ ਧੁੜਕੂ ਪੈਦਾ ਹੁੰਦਾ। ਅਜੋਕੇ ਸਮੇਂ ਵਿੱਚ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਵੇ? ਸਿਰਫ਼ ਇੱਕ ‘ਜੇ’ ਹੀ ਪੱਲੇ ਵਿੱਚ ਰਹਿ ਜਾਵੇ ਅਤੇ ਬੰਦਾ ਸਾਰੀ ਉਮਰ ਝੂਰਨ ਜੋਗਾ ਰਹਿੰਦਾ। ਅੱਗੇ ਤਾਂ ਕਦੇ ਵੀ ਇੰਜ ਨਹੀਂ ਸੀ ਹੋਇਆ। ਉਹ ਹਰ ਖ਼ਤ ਦਾ ਜਵਾਬ ਮੁੜਦੀ ਡਾਕ ਵਿੱਚ ਦੇ ਦਿੰਦਾ ਸੀ।

ਉਸ ਦਾ ਖ਼ਤ ਆਉਂਦਾ ਸੀ ਤਾਂ ਪਤਾ ਲੱਗਦਾ ਸੀ ਕਿ ਮੇਰਾ ਪਿੰਡ ਕਿਵੇਂ ਆ? ਕਿੰਨਾ ਕੁ ਬਿਮਾਰ ਹੋ ਚੁੱਕਾ? ਕਿੰਨਾ ਕੁ ਸਿਹਤਮੰਦ? ਕਿੰਨਾ ਕੁ ਨਸ਼ਿਆਂ ਵਿੱਚ ਡੁੱਬ ਗਿਆ? ਕਿੰਨੇ ਕੁ ਰਹਿ ਗਏ ਨੇ ਪਾੜ੍ਹਿਆਂ ਦੇ ਘਰ? ਕਿੰਨੇ ਕੁ ਜਵਾਕ ਅਜੇ ਵੀ ਕਿਤਾਬਾਂ ਨਾਲ ਮੋਹ ਪਾਲਦੇ, ਗਿਆਨ-ਸਾਗਰ ਵਿੱਚ ਡੁੱਬਕੀਆਂ ਲਾਉਂਦੇ? ਖ਼ੁਦ ਨੂੰ ਤਰਾਸ਼ਣ ਅਤੇ ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਵਿੱਚ ਕਿੰਨੇ ਕੁ ਨੇ? ਕਿੰਨਿਆਂ ਨੇ ਆਪਣੇ ਆਸਮਾਨ ਨੂੰ ਘਰ ਦੀ ਛੱਤ ’ਤੇ ਉਤਾਰ ਲਿਆ? ਉਸ ਦੇ ਖ਼ਤ ਨੇ ਹੀ ਦੱਸਿਆ ਸੀ ਕਿ ਹੁਣ ਹਰ ਘਰ ਦਾ ਭਵਿੱਖ ਆਇਲੈਟਸ ਤੀਕ ਹੀ ਸੁੰਗੜ ਕੇ ਰਹਿ ਗਿਆ। ਵੱਡੇ ਸੁਪਨੇ ਲੈਣ ਵਾਲੇ ਨਹੀਂ ਰਹੇ ਅਤੇ ਖ਼ੁਆਬ ਹੀ ਪਿੰਡ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਹੈ। ਖ਼ੁਆਬ ਹੀ ਵਿਸਰ ਜਾਣ ਤਾਂ ਬਹੁਤ ਕੁਝ ਗਵਾਚ ਜਾਂਦਾ ਹੈ ਅਤੇ ਇਸ ਗਵਾਚਣ ਦੇ ਰਾਹ ਤੁਰ ਪਿਆ ਹੈ ਮੇਰਾ ਪਿੰਡ ਜਿਸ ਬਾਰੇ ਉਸ ਦੀ ਫ਼ਿਕਰਮੰਦੀ ਹਰ ਖ਼ਤ ਵਿੱਚ ਜ਼ਾਹਰ ਹੁੰਦੀ ਸੀ।

ਉਸ ਦੇ ਖ਼ਤ ਤੋਂ ਹੀ ਜਾਣ ਸਕਿਆ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਪਿੰਡਾਂ ਦੀਆਂ ਲੋੜਾਂ ਸਿਰਫ਼ ਗਲੀਆਂ ਪੱਕੀਆਂ ਕਰਨ ਤੀਕ ਹੀ ਸੀਮਤ ਨੇ। ਪਤਾ ਨਹੀਂ ਪਿੰਡ ਗਲੀਆਂ ਕੱਚੀਆਂ-ਪੱਕੀਆਂ ਕਰਨ ਦੇ ਚੱਕਰਵਿਊ ਵਿੱਚੋਂ ਕਦੋਂ ਨਿਕਲੇਗਾ? ਵੈਸੇ ਹੁਣ ਤਾਂ ਪਿੰਡ ਕਰਜ਼ੇ ਦਾ ਨਿਗਲਿਆ, ਕਰਜ਼ਾ-ਮੁਆਫ਼ੀ ਲਈ ਤਰਲੇ ਕਰਨ ਲੱਗ ਪਿਆ ਏ। ਪਿੰਡ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਅਣਜਾਣੇ ਹੀ ਕਰਜ਼ੇ ਦੇ ਚੁੰਗਲ ਵਿੱਚ ਫਸ ਗਿਆ?

ਉਸ ਦਾ ਖ਼ਤ ਨਾ ਆਉਣਾ ਬਹੁਤ ਫ਼ਿਕਰਮੰਦ ਕਰਦਾ ਕਿਉਂਕਿ ਉਸ ਨੇ ਕਦੇ ਲਿਖਿਆ ਸੀ ਕਿ ਉਸ ਦੇ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਅਕਸਰ ਚੋਂਦੀ ਹੈ। ਪਿਛਲੀਆਂ ਬਰਸਾਤਾਂ ਵਿੱਚ ਉਸ ਨੂੰ ਡਿੱਗਦੇ ਸ਼ਤੀਰਾਂ ਹੇਠ ਥੰਮ੍ਹੀਂ ਦੇਣੀ ਪਈ ਸੀ। ਐਤਕੀਂ ਤਾਂ ਮੀਂਹ ਵੀ ਕਾਫ਼ੀ ਪਏ ਨੇ। ਰੱਬ ਮਿਹਰ ਕਰੇ। ਸਾਰਾ ਪਰਿਵਾਰ ਸੁੱਖੀਂ-ਸਾਂਦੀ ਹੋਵੇ ਕਿਉਂਕਿ ਛੱਤ ਹੀ ਤਾਂ ਹੁੰਦੀ ਹੈ ਬੰਦੇ ਦੇ ਸਿਰ ਜਿਸ ਕਰਕੇ ਬੰਦਾ ਰਾਤ ਨੂੰ ਨਿਸ਼ਚਿੰਤ ਸੌਂਦਾ। ਅਗਰ ਛੱਤ ਹੀ ਨਾ ਰਹੇ ਤਾਂ ਫਿਰ ਬੰਦਾ ਅੰਬਰ ਹੇਠ ਰਾਤਾਂ ਕੱਟਦਾ, ਤਾਰਿਆਂ ਨੂੰ ਦੁੱਖ ਸੁਣਾਉਣ ਜੋਗਾ ਹੀ ਰਹਿ ਜਾਂਦਾ।

ਬਹੁਤ ਚਿੰਤਤ ਹਾਂ ਕਿ ਕਿਉਂ ਨਹੀਂ ਉਸ ਦਾ ਜਵਾਬ ਆਇਆ। ਯਾਦ ਹੈ ਕਿ ਪਿਛਲੀ ਵਾਰੀ ਉਹਨੇ ਲਿਖਿਆ ਸੀ ਕਿ ਉਸ ਦਾ ਪੁੱਤ ਨਸ਼ੇ ਕਰਨ ਲੱਗ ਪਿਆ ਹੈ। ਬਹੁਤ ਔਖਾ ਹੋ ਗਿਆ ਹੈ ਉਸ ਦੀ ਨਸ਼ੇ ਦੀ ਲਤ ਨੂੰ ਪੂਰਾ ਕਰਨਾ ਅਤੇ ਹੌਲੀ ਹੌਲੀ ਮਰਦਿਆਂ ਦੇਖਣਾ। ਜੇਕਰ ਨਸ਼ਾ ਨਾ ਮਿਲੇ ਤਾਂ ਘਰ ਵਿੱਚ ਕਲੇਸ਼ ਅਤੇ ਘਰ ਦੀਆਂ ਵਸਤਾਂ ਵੇਚਣ ਤੀਕ ਦੀ ਨੌਬਤ। ਭਲਾ ਮਿੱਤਰ! ਕਿੰਨਾ ਕੁ ਚਿਰ ਨਸ਼ਿਆਂ ਵਿੱਚ ਡੁੱਬਦੀ ਅਤੇ ਮਰ ਰਹੀ ਸੰਤਾਨ ਨੂੰ ਦੇਖ ਸਕਦਾ? ਉਹ ਆਪਣੀ ਔਲਾਦ ਦਾ ਦੁੱਖ ਕਿਵੇਂ ਜਰੇਗਾ ਜਦੋਂ ਉਹ ਆਪਣੇ ਪੁੱਤ ਦੀ ਅਰਥੀ ਆਪਣੇ ਮੋਢੇ ’ਤੇ ਢੋਵੇਗਾ? ਫਿਰ ਆਪ ਉਹ ਖ਼ੁਦ ਕਬਰ ਬਣ ਕੇ ਘਰ ਦੀਆਂ ਨੀਹਾਂ ਨੂੰ ਸਦਾ ਲਈ ਜ਼ਰਜ਼ਰੀਆਂ ਕਰ ਦੇਵੇਗਾ। ਦੋਹਾਂ ਹੀ ਗੱਲਾਂ ਤੋਂ ਬਹੁਤ ਡਰ ਲੱਗਦਾ। ਖ਼ੁਦਾ ਮਿਹਰ ਕਰੀਂ।

ਫ਼ਿਕਰ ਤਾਂ ਹੋ ਜਾਂਦਾ ਕਿਉਂਕਿ ਪਿਛਲੀ ਵਾਰ ਉਸ ਦੀ ਚਿੱਠੀ ਹੰਝੂਆਂ ਨਾਲ ਭਿੱਜੀ ਹੋਈ ਸੀ। ਉਸ ਦੇ ਸ਼ਬਦਾਂ ਵਿੱਚ ਹਟਕੋਰੇ ਬੋਲਦੇ ਸਨ ਅਤੇ ਉਸ ਦੇ ਵਾਕਾਂ ਵਿੱਚ ਸਿਸਕੀਆਂ ਦੀ ਗੂੰਜ ਸੀ। ਉਸ ਨੇ ਲਿਖਿਆ ਕਿ ਮੈਂ ਧੀ ਨੂੰ ਪੜ੍ਹਾਈ ਲਈ ਬਾਹਰਲੇ ਦੇਸ਼ ਤਾਂ ਭੇਜ ਦਿੱਤਾ, ਪਰ ਮਨ ਡੁੱਬਦਾ ਜਾਂਦਾ ਹੈ ਜਦੋਂ ਬਾਹਰਲੇ ਦੇਸ਼ ਵਿੱਚ ਧੀਆਂ ਦੀ ਹੋ ਰਹੀ ਬੇਰੁਹਮਤੀ ਜਾਂ ਆਪਣਿਆਂ ਵੱਲੋਂ ਬੇਆਸਰੀਆਂ ਧੀਆਂ ਦੀ ਇੱਜ਼ਤ ਨਾਲ ਖੇਡਿਆ ਜਾਂਦਾ, ਸੁਣਦਾ ਹਾਂ। ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ। ਉਸ ਨੇ ਤਾਂ ਤਰਲਾ ਪਾਉਂਦਿਆ ਇਹ ਵੀ ਲਿਖ ਦਿੱਤਾ ਸੀ ਕਿ ਯਾ ਖੁਦਾਇਆ! ਮੇਰੀ ਧੀ ਸਲਾਮਤ ਰੱਖੀਂ। ਉਸ ਦੀ ਇੱਜ਼ਤ ਪੱਤ ਰੱਖੀਂ ਕਿਉਂਕਿ ਧੀਆਂ ਦਾ ਦੁੱਖ ਮਾਪਿਆਂ ਨੂੰ ਅੰਦਰੋਂ ਰਾਖ ਕਰ ਦਿੰਦਾ। ਰੱਬਾ! ਧੀ ਨੂੰ ਖੁਸ਼ ਰੱਖੀਂ ਅਤੇ ਉਹ ਆਪਣੇ ਸੁਪਨੇ ਪੂਰੇ ਕਰ ਸਕੇ। ਦੁਆ ਹੀ ਕਰ ਸਕਦਾ ਹਾਂ ਕਿ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਐ ਰੱਬਾ ਉਸ ਦੀ ਧੀ ਨੂੰ ਤੱਤੀ ਵਾਅ ਨਾ ਲੱਗੇ। ਉਹ ਆਪਣੇ ਆਪ ਨੂੰ ਮਾੜੇ ਹਾਲਾਤ ਤੋਂ ਬਚਾਉਂਦੀ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਦੇ ਕਾਬਲ ਹੋਵੇ। ਖ਼ੁਦਾ ਨਾ ਖਾਸਤਾ ਜੇ ਉਸ ਦੀ ਧੀ ਨੂੰ ਕਿਸੇ ਨੇ ਕੁਝ ਕਹਿ ਦਿੱਤਾ ਜਾਂ ਕੁਝ ਵਾਪਰ ਗਿਆ ਤਾਂ ਕੀ ਹੋਵੇਗਾ ਮੇਰੇ ਦੋਸਤ ਦਾ? ਇਸ ਲਈ ਉਸ ਦਾ ਖ਼ਤ ਨਾ ਆਉਣ ਕਾਰਨ ਡਰ ਜਾਂਦਾ ਹਾਂ।

ਖ਼ਤ ਲਿਖਦੇ ਰਹੀਏ ਦੋਸਤਾਂ ਨੂੰ

ਖ਼ਤ ਆਉਣ ’ਤੇ ਹੀ ਪਤਾ ਲੱਗਦਾ

ਕਿ

ਸਭ ਜੀਅ ਸੁੱਖੀਂ ਸਾਂਦੀ ਨੇ

ਦੋਸਤ ਦੇ ਸੁਪਨੇ ਮਰੇ ਨਹੀਂ

ਭਾਵੇਂ ਅਧਮੋਏ ਜਿਹੇ ਹੋ ਗਏ ਨੇ

ਘਰ ਦੀਆਂ ਕੰਧਾਂ ਡਿੱਗੀਆਂ ਨਹੀਂ

ਮਿੱਤਰ-ਦਰ

ਮਿੱਤਰ ਨੂੰ ਉਡੀਕਦਾ ਹੈ

ਮਿੱਤਰ ਮੋਹ ਜਿਉਂਦਾ ਹੈ

ਬਚਪਨੀ ਸਾਝਾਂ ਧੜਕਦੀਆਂ ਨੇ

ਬੀਤੇ ਦਿਨ ਯਾਦਾਂ ਵਿੱਚ ਤਾਜ਼ੇ ਨੇ

ਬੇਫਿਕਰੀ ਦਾ ਆਲਮ

ਅਤੇ ਸੁਪਨੇ ਸਾਂਝੇ ਕਰਨ ਦੀ ਆਦਤ

ਅਜੇ ਸਾਹ ਭਰਦੀ ਹੈ।

ਪਰ

ਸਭ ਤੋਂ ਅਹਿਮ

ਪਤਾ ਲੱਗ ਜਾਂਦਾ

ਕਿ

ਮਿੱਤਰ ਅਜੇ ਤੀਕ ਜਿਉਂਦਾ ਹੈ।

ਪਿਛਲੇ ਵਾਰੀ ਉਸ ਨੇ ਖ਼ਤ ਵਿੱਚ ਦੱਸਿਆ ਸੀ ਕਿ ਇਸ ਵਾਰ ਮੌਸਮੀ ਬਾਰਸ਼ ਨੇ ਨਿੱਸਰੀ ਕਣਕ ਨੂੰ ਧਰਤੀ ’ਤੇ ਵਿਛਾ ਦਿੱਤਾ। ਨਾਲ ਹੀ ਨੈਣਾਂ ਵਿੱਚ ਸੰਜੋਏ ਸੁਪਨੇ ਮਰਨ ਕਿਨਾਰੇ ਹੋ ਗਏ ਕਿਉਂਕ ਫ਼ਸਲ ਕਿਸਾਨ ਦਾ ਭਵਿੱਖ ਹੁੰਦਾ ਅਤੇ ਜਦੋਂ ਭਵਿੱਖ ਹੀ ਨਜ਼ਰ ਨਾ ਆ ਆਵੇ ਤਾਂ ਕਈ ਵਾਰ ਜਿਊਣਾ ਮੁਹਾਲ ਹੋ ਜਾਂਦਾ ਹਾਂ। ਡਰਦਾ ਹਾਂ ਕਿ ਕਿਤੇ ਮੇਰਾ ਮਿੱਤਰ ਟਾਹਲੀ ’ਤੇ ਲਟਕਦੀ ਲਾਸ਼ ਹੀ ਨਾ ਬਣ ਗਿਆ ਹੋਵੇ। ਘਰ-ਪਰਿਵਾਰ ਨੂੰ ਛਾਂ ਵਿਹੂਣਾ ਨਾ ਕਰ ਗਿਆ ਹੋਵੇ। ਰੱਬ ਮਿਹਰ ਕਰੇ ਤੇ ਖ਼ਤ ਆ ਜਾਵੇ।

ਮਿੱਤਰ ਦਾ ਖ਼ਤ ਆਉਂਦਾ ਤਾਂ ਪਤਾ ਲੱਗਦਾ ਕਿ ਅੱਜਕੱਲ੍ਹ ਉਹ ਖੇਤਾਂ ਵਿੱਚ ਸਬਜ਼ੀਆਂ ਅਤੇ ਫ਼ਲ ਨਹੀਂ ਉਗਾਉਂਦਾ ਸਗੋਂ ਜ਼ਹਿਰ ਉਗਾ ਰਿਹਾ। ਆਪ ਹੀ ਦੱਸਦਾ ਸੀ ਕਿ ਮੇਰੇ ਖੇਤਾਂ ਵਿੱਚ ਉਗਾਈਆਂ ਜਾ ਰਹੀਆਂ ਸਬਜ਼ੀਆਂ, ਹਦਵਾਣੇ ਤੇ ਖਰਬੂਜੇ ਨਿਰਾ ਜ਼ਹਿਰ ਹਨ। ਇਹ ਸਿਰਫ਼ ਮੈਂ ਮੰਡੀ ਲਈ ਉਗਾਉਂਦਾ ਹਾਂ। ਇਨ੍ਹਾਂ ਦਾ ਘਰ ਵਿੱਚ ਵਰਤਣਾ ਮਨ੍ਹਾਂ ਹੈ। ਕਈ ਵਾਰ ਸਲਾਹ ਦਿੱਤੀ ਕਿ ਘਰ ਖਾਣ ਜੋਗੇ ਦਾਣੇ ਅਤੇ ਸਬਜ਼ੀਆਂ ਬਿਨਾਂ ਖਾਦ ਜਾਂ ਸਪਰੇਅ ਤੋਂ ਉਗਾ ਲਿਆ ਕਰ, ਪਰ ਪਤਾ ਨਹੀਂ ਉਸ ਦੀ ਮੱਤ ਨੂੰ ਕੀ ਹੋਇਆ ਕਿ ਮੰਨਣ ਲਈ ਤਿਆਰ ਹੀ ਨਹੀਂ। ਭਲਾ ਸਬਜ਼ੀਆਂ ਜਾਂ ਫ਼ਲ ਤੋਂ ਬਗੈਰ ਤਾਂ ਸਰ ਜਾਊ, ਪਰ ਕਣਕ ਦੀ ਰੋਟੀ ਜਾਂ ਲਵੇਰੀ ਗਾਂ ਦੇ ਦੁੱਧ ਤੋਂ ਕਿਵੇਂ ਬਚਿਆ ਜਾ ਸਕਦਾ? ਇਹ ਜ਼ਹਿਰਾਂ ਤਾਂ ਹੁਣ ਚੌਂਕੇ ਵਿੱਚ ਹਾਜ਼ਰ-ਨਾਜ਼ਰ ਹਨ। ਇਨ੍ਹਾਂ ਜ਼ਹਿਰਾਂ ਨੇ ਹੀ ਕੋਈ ਚੰਦ ਨਾ ਚਾੜ੍ਹ ਦਿੱਤਾ ਹੋਵੇ, ਇਹ ਸੋਚ ਕੇ ਸਿਰ ਚਕਰਾਉਣ ਲੱਗਦਾ ਹੈ। ਖ਼ਤ ਛੇਤੀ ਆ ਜਾਵੇ ਤਾਂ ਮਨ ਵਿੱਚ ਪੈਦਾ ਹੋ ਰਹੇ ਮਾੜੇ-ਖਿਆਲਾਂ ਅਤੇ ਭੈਅਭੀਤ ਹੋਈ ਮਾਨਸਿਕਤਾ ਤੋਂ ਕੁਝ ਰਾਹਤ ਮਿਲੇ।

ਮੋਹ-ਖੋਰਾ ਮਿੱਤਰ ਕਦੇ ਵੀ ਖ਼ਤ ਪਾਉਣ ਤੋਂ ਅਵੇਸਲਾ ਨਹੀਂ ਸੀ ਹੋਇਆ। ਫਿਰ ਇਸ ਵਾਰ ਕੀ ਹੋਇਆ ਹੋਵੇਗਾ ਕਿ ਉਸ ਨੇ ਖ਼ਤ ਹੀ ਨਹੀਂ ਪਾਇਆ। ’ਕੇਰਾਂ ਖ਼ਤ ਵਿੱਚ ਲਿਖੀ ਗੰਭੀਰ ਗੱਲ ਵੀ ਯਾਦ ਆ ਜਾਂਦੀ ਜਦੋਂ ਉਸ ਨੇ ਲਿਖਿਆ ਸੀ ਕਿ ਉਸ ਦੀ ਪਤਨੀ ਨੂੰ ਕੈਂਸਰ ਹੈ। ਦੱਸਿਆ ਸੀ ਕਿ ਖਾਦਾਂ ਦੀ ਭਰਮਾਰ ਅਤੇ ਕੀਟਨਾਸ਼ਕਾਂ ਦੀ ਬਹੁਤਾਤ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਉਸ ਵਿੱਚ ਹੀ ਆ ਗਈ ਸੀ ਉਸ ਦੀ ਪਤਨੀ। ਉਸ ਦੇ ਇਲਾਜ ਕਾਰਨ ਘਰ ਦੀ ਹਾਲਾਤ ਖਸਤਾ ਹੋ ਗਈ। ਖੁਦਾਇਆ ਰਹਿਮ ਕਰੀਂ। ਜੀਵਨ ਸਾਥੀ ਜਿਉਂਦਾ ਰਹੇ ਤਾਂ ਬੰਦਾ ਜਿਉਂਦਾ। ਜੀਵਨ ਸਾਥੀ ਤੋਂ ਬਗੈਰ ਬਹੁਤ ਕੁਝ ਤਿੜਕ ਜਾਂਦਾ। ਵਿਅਕਤੀ ਇਕੱਲਤਾ ਭੋਗਦਾ ਹੀ ਆਖਰੀ ਸਾਹ ਪੂਰੇ ਕਰਦਾ। ਅੱਲ੍ਹਾ ਕਰੇ ਕਿ ਉਸ ਦੀ ਪਤਨੀ ਨੂੰ ਕੁਝ ਨਾ ਹੋਇਆ ਹੋਵੇ। ਮਿੱਤਰ ਦਾ ਘਰ ਵੱਸਦਾ ਰੱਸਦਾ ਰਹੇ। ਕਿਧਰੇ ਖੰਡਰ ਨਾ ਬਣ ਜਾਵੇ।

ਮਿੱਤਰ ਦੇ ਖ਼ਤ ਦਾ ਨਾ ਆਉਣਾ ਪਤਾ ਨਹੀਂ ਕਿਉਂ ਮਨ ਵਿੱਚ ਘਬਰਾਹਟ ਜਿਹੀ ਪੈਦਾ ਕਰ ਰਿਹਾ ਹੈ। ਉਸ ਨਾਲ ਬਿਤਾਏ ਖੂਬਸੂਰਤ ਪਲ ਮੁਸਾਫ਼ਰਾਂ ਵਾਂਗ ਬੀਤ ਗਏ, ਪਰ ਉਨ੍ਹਾਂ ਪਿਆਰੇ ਪਲਾਂ ਦੀਆਂ ਯਾਦਾਂ ਅਜੇ ਵੀ ਬਚਪਨੇ ਦੇ ਰਾਹਾਂ ਵਿੱਚ ਖੜ੍ਹੀਆਂ, ਪਤਾ ਨਹੀਂ ਕਿਸ ਦੀ ਉਡੀਕ ਕਰ ਰਹੀਆਂ। ਉਮਰ ਦੇ ਇਸ ਪੜਾਅ ’ਤੇ ਬਚਪਨ ਦੇ ਉਹ ਪਲ, ਹਰ ਪਲ ਹੀ ਚੇਤਿਆਂ ਵਿੱਚ ਵੱਸਦੇ। ਪਰ ਇਸ ਪਲ ਵਿੱਚ ਬੀਤੇ ਹੋਏ ਪਲਾਂ ਨੂੰ ਤੁਸੀਂ ਦੁਬਾਰਾ ਨਹੀਂ ਜੀਅ ਸਕਦੇ। ਮਿੱਤਰ ਦੇ ਹਰ ਖ਼ਤ ਵਿੱਚ ਉਸ ਦੇ ਹੱਥਾਂ ਦੀ ਛੋਹ ਵੀ ਹੁੰਦੀ ਸੀ। ਪੁਰਾਣੀ ਕਾਪੀ ਦੇ ਕਾਗਜ਼ ਦਾ ਕੋਰਾਪਣ ਵੀ। ਇਸ ’ਤੇ ਉੱਕਰੇ ਹਰ ਸ਼ਬਦ ਇੱਕ ਚਿਰਾਗ ਵਾਂਗ ਰੌਸ਼ਨੀ ਵੰਡਦਾ ਮੇਰੇ ਅੰਦਰਲੇ ਹਨੇਰ ਨੂੰ ਚਾਨਣ ਨਾਲ ਭਰ ਜਾਂਦਾ ਸੀ।

ਮਿੱਤਰ ਦੇ ਖ਼ਤ ਦੀ ਦਸਤਕ

ਪਿੰਡ ਨੂੰ ਜਾਂਦੇ ਰਾਹ ਵਰਗੀ

ਫਿਰਨੀ ’ਤੇ ਉੱਗੇ ਚਾਅ ਵਰਗੀ

ਤੇ ਦਰਗਾਹ ਤੋਂ ਆਉਂਦੀ ਦੁਆ ਵਰਗੀ।

ਮਿੱਤਰ ਦੇ ਖ਼ਤ ਦਾ ਆਉਣਾ

ਸਰਘੀ ਦੀ ਸੰਦਲੀ ਭਾਅ ਵਰਗਾ

ਮਨ ਵਿੱਚ ਉੱਗੇ ਚਾਅ ਵਰਗਾ

ਤੇ ਚਾਨਣ ਦੀ ਦਿੱਤੀ ਸਦਾਅ ਵਰਗਾ।

ਮਿੱਤਰ ਦੇ ਖ਼ਤ ਦਾ ਮਿਲਣਾ

ਮਹਿਕਾਂ ਭਿੱਜੀ ’ਵਾ ਵਰਗਾ

ਰੂਹ ’ਚ ਉਗਮੇ ਉਮਾਹ ਵਰਗਾ

ਤੇ ਸਾਹਾਂ ਨੂੰ ਮਿਲਦੇ ਸਾਹ ਵਰਗਾ।

ਮਿੱਤਰ ਦੇ ਖ਼ਤ ਦੇ ਅੱਖਰ

ਸੋਚਾਂ ਵਿੱਚ ਵੱਸਦੀ ਦੁਆ ਵਰਗੇ

ਰੂਹ ਨੂੰ ਜਾਂਦੇ ਰਾਹ ਵਰਗੇ

ਤੇ ਵਗਦੀ ਨਦੀ ਦੇ ਵਹਾਅ ਵਰਗੇ।

ਮਿੱਤਰ ਦੇ ਖ਼ਤ ਦੀ ਛੋਹ

ਖ਼ੁਦ ਸੰਗ ਖ਼ੁਦ ਦਾ ਮਿਲਾਪ ਹੁੰਦਾ

ਤਾਰਿਆਂ ਭਰੀ ਰਾਤ ਹੁੰਦਾ

ਤੇ ਮੋਹ ’ਚ ਭਿੱਜੀ ਬਾਤ ਹੁੰਦਾ।

ਮਿੱਤਰ ਦੇ ਖ਼ਤ ਨੂੰ ਚੁੰਮਣਾ

ਜੀਕੂੰ ਧਾਅ ਕੇ ਮਿਲਿਆ ਯਾਰ ਹੋਵੇ

ਪਹਿਲੀ ਰੁੱਤ ਜਿਹਾ ਪਿਆਰ ਹੋਵੇ

ਤੇ ਮੁੱਖ ’ਤੇ ਉੱਘੜਿਆ ਨਿਖਾਰ ਹੋਵੇ।

ਮਿੱਤਰ ਦਾ ਖ਼ਤ ਸਿਰਫ਼ ਖ਼ਤ ਹੀ ਨਹੀਂ ਹੁੰਦਾ। ਇਸ ਨਾਲ ਆਉਂਦੀ ਹੈ ਮੇਰੇ ਪਿੰਡ ਦੀ ਪੌਣ, ਬਚਪਨੀ ਪਲਾਂ ਦੀ ਨਿੱਘੀ ਜਿਹੀ ਯਾਦ। ਬੇਫ਼ਿਕਰੀ ਦੇ ਆਲਮ ਵਿੱਚ ਬਿਤਾਏ ਹੋਏ ਦਿਨਾਂ ਦੀ ਅਵਾਰਗੀ। ਬਾਦਸ਼ਾਹੀ ਦਿਨਾਂ ਦਾ ਚੇਤਾ ਜਦੋਂ ਖ਼ੁਦ ਹੀ ਹਾਕਮ ਅਤੇ ਖ਼ੁਦ ਹੀ ਪਰਜਾ ਹੁੰਦੇ। ਸਾਡੇ ਹੁਕਮ ਚੱਲਦੇ ਸੀ ਅਤੇ ਅਸੀਂ ਕਾਗਜ਼ੀ ਹਵਾਈ ਜਹਾਜ਼ਾਂ ਤੇ ਦੇਸ਼-ਦੇਸ਼ਾਂਤਰਾਂ ਦੀ ਸੈਰ ਕਰ ਆਉਂਦੇ ਸਾਂ। ਘਰ ਦੇ ਨਿੱਕੇ ਜਿਹੇ ਟੋਏ ਵਿੱਚ ਕਾਗਜ਼ ਦੀਆਂ ਬੇੜੀਆਂ ਚਲਾਉਂਦੇ, ਸੱਤ ਸਮੁੰਦਰਾਂ ਦੀ ਸੈਰ ’ਤੇ ਨਿਕਲਦੇ ਸਾਂ। ਉਹ ਕੇਹੇ ਪਲ ਹੁੰਦੇ ਸਨ ਜਦੋਂ ਘੜੀ ਦੀਆਂ ਸੂਈਆਂ ਦੀ ਟਿੱਕ-ਟਿੱਕ ਰਾਤਾਂ ਦੀ ਨੀਂਦ ਵਿੱਚ ਖਲਲ ਨਹੀਂ ਸੀ ਪਾਉਂਦੀ। ਕੰਮ ’ਤੇ ਆਉਣ ਅਤੇ ਜਾਣ ਦੀ ਚਿੰਤਾ ਦਾ ਪਤਾ ਹੀ ਨਹੀਂ ਸੀ ਹੁੰਦਾ।

ਖ਼ਤ ਆਉਂਦਾ ਜਾਂਦਾ ਰਹੇ ਤਾਂ ਨਿਰੰਤਰਤਾ ਬਰਕਰਾਰ ਰਹਿੰਦੀ ਹੈ। ਹਰਫ਼ਾਂ ਦੀ ਸਾਂਝ ਬਣੀ ਰਹਿੰਦੀ ਹੈ। ਇਨ੍ਹਾਂ ਹਰਫ਼ਾਂ ਵਿੱਚ ਪਰੋਏ ਹੋਏ ਅਹਿਸਾਸ ਇੱਕ ਦੂਜੇ ਲਈ ਜਿਊਣ ਦਾ ਆਹਰ ਹੁੰਦੇ ਹਨ। ਇਕ ਖ਼ਤ ਵਿੱਚੋਂ ਹੀ ਹੋਰ ਬਹੁਤ ਸਾਰੇ ਖ਼ਤ ਲਿਖਣ ਦੀ ਤਮੰਨਾ ਮਨ ਵਿੱਚ ਪੈਦਾ ਹੁੰਦੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ।

ਮਿੱਤਰ ਦੇ ਖ਼ਤ ਦਾ ਨਾ ਆਉਣਾ ਮਨ ਵਿੱਚ ਬਹੁਤ ਸਾਰੇ ਖਦਸ਼ੇ ਪੈਦਾ ਕਰਦਾ ਹੈ। ਖੈਰ ਹੋਵੇ ਸਹੀ ਕਿਉਂਕਿ ਮਿੱਤਰ ਦਾ ਖ਼ਤ ਅਤੇ ਪੁਰਾਣੀਆਂ ਯਾਦਾਂ, ਮੱਲ੍ਹਮ ਹੀ ਤਾਂ ਹੁੰਦੀਆਂ ਨੇ ਤੁਹਾਡੇ ਚਸਕਦੇ ਪਲਾਂ ਨੂੂੰ ਰਾਹਤ ਦੇਣ ਲਈ। ਉਸ ਦੇ ਖ਼ਤ ਦਾ ਆਉਣਾ ਮੇਰੇ ਲਈ ਇੰਜ ਹੁੰਦਾ ਜਿਵੇਂ ਮੈਂ ਖ਼ੁਦ ਨੂੰ ਮਿਲ ਲਿਆ ਹੋਵਾਂ। ਖ਼ੁਦ ਨੂੰ ਮਿਲਣਾ ਰੂਹ ਦਾ ਸਕੂਨ ਹੈ ਜੋ ਬੰਦੇ ਨੂੰ ਮਿਲਣਾ ਹੀ ਚਾਹੀਦਾ ਹੈ।

ਕਦੇ ਮਨ ਹੀ ਮਨ ਸੋਚਦਾਂ ਕਿ ਕਿਧਰੇ ਉਸ ਨੇ ਮੈਨੂੰ ਖ਼ਤ ਲਿਖਦਿਆਂ, ਆਪਣੇ ਹੀ ਜਜ਼ਬਾਤਾਂ ਦੇ ਨਾਮ ਭੁਲੇਖੇ ਨਾਲ ਖ਼ਤ ਪਾ ਦਿੱਤਾ ਹੋਵੇ। ਜਜ਼ਬਾਤਾਂ ਦਾ ਤਾਂ ਕੋਈ ਵੀ ਅਜਿਹਾ ਡਾਕ-ਪਤਾ ਨਹੀਂ ਹੁੰਦਾ ਜਿਹੜਾ ਕੋਈ ਡਾਕੀਆ ਜਾਣਦਾ ਹੋਵੇ। ਫਿਰ ਮੈਨੂੰ ਖ਼ਤ ਕਿਵੇਂ ਮਿਲਣਾ ਸੀ? ਪਤਾ ਨਹੀਂ ਕੀ ਕੁਝ ਦਿਲ ਵਿੱਚ ਆਈ ਜਾਂਦਾ। ਕਈ ਵਾਰ ਇਉਂ ਜਾਪਦਾ ਕਿ ਉਹ ਰੇਤ ਵਰਗੀ ਜ਼ਿੰਦਗੀ ਦੇ ਸਫ਼ੇ ’ਤੇ ਕਿਵੇਂ ਖ਼ਤ ਲਿਖ ਸਕਦਾ ਕਿਉਂਕਿ ਰੇਤ ’ਤੇ ਉਂਗਲ ਨਾਲ ਵਾਹੇ ਅੱਖਰ ਬਹੁਤ ਜਲਦੀ ਮਿੱਟ ਜਾਂਦੇ ਹਨ, ਜਦੋਂ ਜ਼ਰਾ ਕੁ ਵੀ ਹਵਾ ਵਗਦੀ ਹੈ।

ਮਿੱਤਰਾ ਖ਼ਤ ਜ਼ਰੂਰ ਲਿਖਿਆ ਕਰ। ਇਸ ਨਾਲ ਤੇਰੇ ਦਿਲ ਦਾ ਗੁਬਾਰ ਵੀ ਨਿਕਲੇਗਾ। ਮਿੱਤਰ ਪਿਆਰੇ ਹੀ ਹੁੰਦੇ ਜਿਨ੍ਹਾਂ ਨਾਲ ਦਿਲ ਸਾਂਝੇ ਕੀਤੇ ਜਾ ਸਕਦੇ ਹਨ। ਦਿਲਾਂ ਨੂੰ ਹੌਲਾ ਕਰਦੇ ਰਹੀਏ ਤਾਂ ਇਸ ਨੂੰ ਹੌਲਾ ਕਰਨ ਲਈ ਨਾ ਤਾਂ ਨਸ਼ਿਆਂ ਦੀ ਲੋੜ ਹੁੰਦੀ ਅਤੇ ਨਾ ਹੀ ਕਿਸੇ ਚੀਰਫਾੜ ਦੀ। ਮਿੱਤਰਾ ਜੇ ਲੰਮਾ ਖ਼ਤ ਲਿਖਣ ਲਈ ਸਮਾਂ ਨਾ ਹੋਵੇ ਤਾਂ ਇੱਕ ਦੋ ਵਾਕਾਂ ਵਾਲਾ ਖ਼ਤ ਹੀ ਪਾ ਦਿਆ ਕਰ ਕਿਉਂਕਿ ਕਈ ਵਾਰ ਇੱਕ ਵੀ ਵਾਕ ਵਾਲਾ ਖ਼ਤ ਵੱਡੇ-ਵੱਡੇ ਖ਼ਤਾਂ ਨਾਲੋਂ ਜ਼ਿਆਦਾ ਅਹਿਮ ਅਤੇ ਭਾਵਪੂਰਤ ਹੁੰਦਾ। ਕਈ ਵਾਰ ਤਾਂ ਇੱਕ ਹੀ ਵਾਕ ਨੂੰ ਪੜ੍ਹਦਿਆਂ ਅਤੇ ਸਮਝਦਿਆਂ ਕਈ ਕਈ ਦਿਨ ਹੀ ਬੀਤ ਜਾਂਦੇ ਹਨ। ਇੱਕ ਹਰਫ਼ੇ ਖ਼ਤ ਵਿੱਚੋਂ ਮਿੱਤਰ ਨੂੰ ਪੜ੍ਹਨ ਦੀ ਜਾਚ ਮਿੱਤਰ ਨੂੰ ਹੀ ਹੁੰਦੀ ਹੈ। ਦੋਸਤ! ਖ਼ਤ ਦਾ ਜਵਾਬ ਦਿੰਦਾ ਰਿਹਾ ਕਰ। ਖ਼ਤ ਨਾਲ ਜੁੜੇ ਜੀਵਨ ਵਿੱਚੋਂ ਜਦੋਂ ਖ਼ਤ ਹੀ ਮਨਫ਼ੀ ਹੋ ਜਾਵੇ ਤਾਂ ਮਨ ਵਿੱਚ ਬਹੁਤ ਕੁਝ ਨਕਾਰਾਤਮਕ ਪੈਦਾ ਹੁੰਦਾ ਹੈ। ਮਨ ਨੀਵੇਂ ਵਹਿਣੀਂ ਵਗਣ ਲੱਗਦਾ। ਖ਼ਤ ਆ ਜਾਵੇ ਤਾਂ ਮਨ ਉੱਛਲਦਾ। ਅੰਬਰ ਨੂੰ ਛੂੰਹਦਾ। ਧਰਤੀ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਅਤੇ ਪਹਾੜਾਂ ਨੂੰ ਆਪਣਾ ਆਢੀ ਬਣਾ ਲੈਂਦਾ। ਉਹ ਫਿਰ ’ਵਾ ਦੇ ਪਿੰਡੇ ’ਤੇ ਦਿਲ ਦੇ ਨਗ਼ਮੇ ਲਿਖਦਾ। ਇਹੀ ਨਗ਼ਮੇ ਜਦੋਂ ਵਗਦੀਆਂ ਪੌਣਾਂ ਗੁਣਗੁਣਾਉਂਦੀਆਂ ਹਨ ਤਾਂ ਮਹਿਸੂਸ ਹੁੰਦਾ ਕਿ ਜ਼ਿੰਦਗੀ ਦਾ ਸੂਹਾ ਰੰਗ ਕੀ ਹੁੰਦਾ, ਦੋਸਤੀ ਨੂੰ ਕਿਵੇਂ ਮਾਣਿਆ ਜਾ ਸਕਦਾ? ਮਿੱਤਰ ਦੀ ਗੱਲਵਕੜੀ ਦੇ ਨਿੱਘ ਵਿੱਚ ਬੰਦਾ ਕਿਵੇਂ ਪਿਘਲ ਜਾਂਦਾ ਅਤੇ ਫਿਰ ਇਹ ਪਿਘਲੇ ਹੋਏ ਪਲ ਹੀ ਹੁੰਦੇ ਹਨ ਜਿਹੜੇ ਖੂਬਸੂਰਤ ਜ਼ਿੰਦਗੀ ਦੀ ਇਬਾਰਤ ਬਣਦੇ ਹਨ। ਭਾਵੇਂ ਹੋਰ ਕੁਝ ਨਾ ਵੀ ਲਿਖੀਂ ਦੋਸਤ, ਸਿਰਫ਼ ਇੰਨਾ ਹੀ ਲਿਖ ਦਿਆ ਕਰ ਕਿ ਸਭ ਠੀਕ-ਠਾਕ ਹੈ। ਮਿੱਤਰ-ਪਿਆਰਿਆਂ ਨੂੰ ਹੀ ਆਪਣਿਆਂ ਦੇ ਖ਼ਤ ਦੀ ਤੀਬਰਤਾ ਨਾਲ ਉਡੀਕ ਹੁੰਦੀ ਹੈ।



News Source link
#ਖ਼ਰ #ਹਵ #ਸਹ

- Advertisement -

More articles

- Advertisement -

Latest article