33.3 C
Patiāla
Tuesday, June 9, 2026

ਮਹਿਲਾ ਹਾਕੀ: ਭਾਰਤ ਨੇ ਦੱਖਣੀ ਅਫਰੀਕਾ ਨੂੰ 5-1 ਨਾਲ ਹਰਾਇਆ

Must read


ਕੇਪਟਾਊਨ: ਰਾਣੀ ਰਾਮਪਾਲ ਨੇ ਅੱਜ ਇੱਥੇ ਕੌਮੀ ਟੀਮ ਵਿੱਚ ਵਾਪਸੀ ਕਰਦਿਆਂ ਗੋਲ ਦਾਗ ਕੇ ਭਾਰਤੀ ਮਹਿਲਾ ਹਾਕੀ ਟੀਮ ਦੀ ਦੱਖਣੀ ਅਫਰੀਕਾ ਖ਼ਿਲਾਫ਼ ਜਿੱਤ ’ਚ ਅਹਿਮ ਯੋਗਦਾਨ ਪਾਇਆ। ਚਾਰ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਨੂੰ 5-1 ਨਾਲ ਹਰਾਇਆ। ਪਿਛਲੇ ਸਾਲ ਜੂਨ ਵਿੱਚ ਐੱਫਾਈਐੱਚ ਮਹਿਲਾ ਹਾਕੀ ਪ੍ਰੋ ਲੀਗ 2021-22 ਵਿੱਚ ਬੈਲਜੀਅਮ ਖ਼ਿਲਾਫ਼ ਖੇਡਣ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨ ਵਾਲੀ ਰਾਣੀ ਨੇ 12ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਮਗਰੋਂ ਮੋਨਿਕਾ ਨੇ 20ਵੇਂ, ਨਵਨੀਤ ਕੌਰ ਨੇ 24ਵੇਂ, ਗੁਰਜੀਤ ਕੌਰ ਨੇ 25ਵੇਂ ਅਤੇ ਸੰਗੀਤਾ ਕੁਮਾਰੀ ਨੇ 30ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਕੋਲ ਇੱਕ ਸਮੇਂ 5-0 ਦੀ ਲੀਡ ਸੀ। ਦੱਖਣੀ ਅਫਰੀਕਾ ਲਈ ਇੱਕੋ-ਇੱਕ ਗੋਲ 44ਵੇਂ ਮਿੰਟ ਵਿੱਚ ਕਪਤਾਨ ਕਾਨਿਤਾ ਬੌਬਸ ਨੇ ਕੀਤਾ। -ਪੀਟੀਆਈ





News Source link

- Advertisement -

More articles

- Advertisement -

Latest article