35.6 C
Patiāla
Friday, May 3, 2024

ਗਣਤੰਤਰ ਦਿਵਸ ਮੌਕੇ ਮੰਤਰੀ ਸੰਦੀਪ ਸਿੰਘ ਨੂੰ ਤਿਰੰਗਾ ਨਹੀਂ ਚੜ੍ਹਾਉਣ ਦੇਵਾਂਗੇ: ਖਾਪ ਮਹਾਪੰਚਾਇਤ

Must read


ਝੱਜਰ, 15 ਜਨਵਰੀ

ਸਰਵ ਖਾਪ ਮਹਾਪੰਚਾਇਤ ਨੇ ਐਤਵਾਰ ਨੂੰ ਕਿਹਾ ਕਿ ਉਹ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਸੂਬੇ ਵਿੱਚ ਕਿਤੇ ਵੀ ਝੰਡਾ ਨਹੀਂ ਚੜ੍ਹਾਉਣ ਦੇਵੇਗੀ। ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ’ਤੇ ਜੂਨੀਅਰ ਕੋਚ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ ਅਤੇ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ।  ਖਾਪ ਮਹਾਪੰਚਾਇਤ ਨੇ ਕਿਹਾ ਕਿ ਉਹ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਵੀ ਮਿਲੇਗੀ। –ਏਐੱਨਆਈ





News Source link

- Advertisement -

More articles

- Advertisement -

Latest article