37.4 C
Patiāla
Wednesday, May 15, 2024

ਹਾਕੀ: ਉੜੀਸਾ ਦੇ ਦੋ ਖਿਡਾਰੀਆਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

Must read


ਰੁੜਕੇਲਾ, 13 ਜਨਵਰੀ

ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਉੜੀਸਾ ਦੇ ਦੋ ਖਿਡਾਰੀਆਂ ਨੂੰ ਇਨਾਮ ਵਜੋਂ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰਤ ਬਿਆਨ ਅਨੁਸਾਰ ਇਹ ਇਨਾਮ ਟੀਮ ਦੇ ਡਿਫੈਂਡਰ ਅਤੇ ਉਪ-ਕਪਤਾਨ ਅਮਿਤ ਰੋਹੀਦਾਸ ਅਤੇ ਨੀਲਮ ਸੰਜੀਪ ਜ਼ੇਸ ਨੂੰ ਦਿੱਤਾ ਜਾਵੇਗਾ। ਇਹ ਐਲਾਨ ਅੱਜ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕੀਤਾ ਗਿਆ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਰੋਹੀਦਾਸ ਨੇ 127 ਕੌਮਾਂਤਰੀ ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ 18 ਗੋਲ ਕੀਤੇ ਹਨ। ਇਸੇ ਤਰ੍ਹਾਂ ਸੰਜੀਪ ਨੇ 30 ਕੌਮਾਂਤਰੀ ਮੈਚਾਂ ਵਿੱਚ ਪੰਜ ਗੋਲ ਕੀਤੇ ਹਨ। -ਪੀਟੀਆਈ





News Source link

- Advertisement -

More articles

- Advertisement -

Latest article