42.9 C
Patiāla
Sunday, May 19, 2024

ਹਾਕੀ ਵਿਸ਼ਵ ਕੱਪ ਜਿੱਤਣ ’ਤੇ ਹਰ ਖਿਡਾਰੀ ਨੂੰ ਮਿਲਣਗੇ ਇੱਕ ਕਰੋੜ ਰੁਪਏ: ਪਟਨਾਇਕ

Must read


ਭੁਵਨੇਸ਼ਵਰ: ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਐਲਾਨ ਕੀਤਾ ਕਿ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰੁੜਕੇਲਾ ਦੇ ਦੌਰੇ ’ਤੇ ਆਏ ਪਟਨਾਇਕ ਨੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਕੰਪਲੈਕਸ ਵਿੱਚ ‘ਵਿਸ਼ਵ ਕੱਪ ਪਿੰਡ’ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵਿਸ਼ਵ ਕੱਪ ਪਿੰਡ ਵਿੱਚ ਠਹਿਰੀ ਭਾਰਤੀ ਪੁਰਸ਼ ਹਾਕੀ ਟੀਮ ਨਾਲ ਗੱਲਬਾਤ ਕੀਤੀ। ਨਵੀਨ ਪਟਨਾਇਕ ਨੇ ਕਿਹਾ, ‘‘ਜੇਕਰ ਸਾਡਾ ਦੇਸ਼ ਵਿਸ਼ਵ ਕੱਪ ਜਿੱਤਦਾ ਹੈ ਤਾਂ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇੱਕ ਕਰੋੜ ਰੁਪਏ ਇਨਾਮ ਦਿੱਤਾ ਜਾਵੇਗਾ। ਮੈਂ ਟੀਮ ਇੰਡੀਆ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾਂ ਹਾਂ ਕਿ ਉਹ ਚੈਂਪੀਅਨ ਬਣ ਕੇ ਸਾਹਮਣੇ ਆਵੇ।’’ ਇਸ ਮੌਕੇ ਖਿਡਾਰੀਆਂ ਨੇ ਹਾਕੀ ਲਈ ‘ਸਮੁੱਚਾ ਈਕੋਸਿਸਟਮ’ ਵਿਕਸਿਤ ਕਰਨ ਲਈ ਉੜੀਸਾ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਵਿਸ਼ਵ ਕੱਪ ਪਿੰਡ ਰਿਕਾਰਡ 9 ਮਹੀਨਿਆਂ ਅੰਦਰ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹਾਕੀ ਵਿਸ਼ਵ ਕੱਪ ਦੇ ਪੱਧਰ ਅਨੁਸਾਰ ਸਾਰੀਆਂ ਸਹੂਲਤਾਂ ਨਾਲ 225 ਕਮਰੇ ਹਨ। ਵਿਸ਼ਵ ਕੱਪ ਪਿੰਡ ਵਿੱਚ ਆਗਾਮੀ ਹਾਕੀ ਵਿਸ਼ਵ ਕੱਪ ਵਿੱਚ ਖੇਡਣ ਵਾਲੀਆਂ ਟੀਮਾਂ ਅਤੇ ਅਧਿਕਾਰੀ ਠਹਿਰਨਗੇ। -ਪੀਟੀਆਈ





News Source link

- Advertisement -

More articles

- Advertisement -

Latest article