33.6 C
Patiāla
Monday, May 20, 2024

ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿੱਚ ਪੰਜ ਨਵੇਂ ਮੈਂਬਰਾਂ ਨੂੰ ਥਾਂ ਮਿਲੀ

Must read


ਸੰਯੁਕਤ ਰਾਸ਼ਟਰ, 4 ਜਨਵਰੀ

ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਨਵੇਂ ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਵਿਚ ਦੋ ਪਹਿਲੀ ਵਾਰ ਇਸ ਇਕਾਈ ਦਾ ਹਿੱਸਾ ਬਣੇ ਹਨ। ਦੋ ਸਾਲਾਂ ਲਈ ਸ਼ਾਮਲ ਕੀਤੇ ਗਏ ਨਵੇਂ ਮੈਂਬਰਾਂ ਵਿਚ ਇਕੁਆਡੋਰ, ਜਾਪਾਨ, ਮਾਲਟਾ, ਮੋਜ਼ੰਬੀਕ ਤੇ ਸਵਿਟਜ਼ਰਲੈਂਡ ਸ਼ਾਮਲ ਹਨ। ਮੋਜ਼ੰਬੀਕ ਦੇ ਰਾਜਦੂਤ ਪੇਦਰੋ ਕੋਮੀਸਾਰੀਓ ਅਫੌਂਸੋ ਨੇ ਇਸ ਕਦਮ ਨੂੰ ‘ਇਤਿਹਾਸਕ’ ਕਰਾਰ ਦਿੱਤਾ। ਸਵਿਟਜ਼ਰਲੈਂਡ ਦੇ ਪ੍ਰਤੀਨਿਧੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇਸ ਸਭ ਤੋਂ ਤਾਕਤਵਰ ਇਕਾਈ ਦਾ ਹਿੱਸਾ ਬਣ ਕੇ ਉਹ ਸਨਮਾਨਤ ਮਹਿਸੂਸ ਕਰ ਰਹੇ ਹਨ ਦੇ ਨਾਲ ਹੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋ ਰਿਹਾ ਹੈ। ਮਾਲਟਾ ਨੂੰ ਦੂਜੀ ਵਾਰ ਪ੍ਰੀਸ਼ਦ ਵਿਚ ਥਾਂ ਮਿਲੀ ਹੈ। ਇਕੁਆਡੋਰ ਨੂੰ ਚੌਥੀ ਵਾਰ ਤੇ ਜਾਪਾਨ ਨੂੰ ਰਿਕਾਰਡ 12ਵੀਂ ਵਾਰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ, ਫਰਾਂਸ, ਰੂਸ, ਯੂਕੇ ਤੇ ਅਮਰੀਕਾ ਪਰਿਸ਼ਦ ਦੇ ਸਥਾਈ ਮੈਂਬਰ ਹਨ ਜਿਨ੍ਹਾਂ ਕੋਲ ਵੀਟੋ ਦੀ ਤਾਕਤ ਹੈ। ਜਦਕਿ ਇਸ ਦੇ 10 ਹੋਰ ਮੈਂਬਰ 193 ਮੈਂਬਰੀ ਮਹਾਸਭਾ ਵੱਲੋਂ ਚੁਣੇ ਜਾਂਦੇ ਹਨ। ਇਨ੍ਹਾਂ ਦਾ ਕਾਰਜਕਾਲ ਦੋ ਸਾਲ ਹੁੰਦਾ ਹੈ। -ਏਪੀ





News Source link

- Advertisement -

More articles

- Advertisement -

Latest article